ਹੋਸ਼ਿਆਰਪੁਰ, ਸ਼ੌਨੂੰ ਥਾਪਰ: ਬੀਤੇ ਦਿਨੀਂ ਹੁਸਿ਼ਆਰਪੁਰ ਦੇ ਸਰਕਾਰੀ ਹਸਪਤਾਲ ਚ ਵਿਜੀਲੈਂਸ ਦੀ ਟੀਮ ਪਹੁੰਚੀ। ਜਿਸ ਤੋਂ ਬਾਅਦ ਹਸਪਤਾਲ ‘ਚ ਹੜਕੰਪ ਮਚ ਗਿਆ। ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਵਲੋਂ ਹਸਪਤਾਲ ਦਾ ਕੁਝ ਰਿਕਾਰਡ ਵੀ ਜ਼ਬਦ ਕੀਤਾ ਗਿਆ ਹੈ। ਪਰੰਤੂ ਦੂਜੇ ਪਾਸੇ ਮੌਕੇ ਤੇ ਮੌਜੂਦ ਡੀਐਸਪਪੀ ਮੁਨੀਸ਼ ਸ਼ਰਮਾ ਵਲੋਂ ਕਿਹਾ ਗਿਆ ਹੈ ਕਿ ਰੁਟੀਨ ਵਾਈਜ਼ ਚੈਕਿੰਗ ਕੀਤੀ ਜਾ ਰਹੀ ਹੈ ਤੇ ਕੋਈ ਰਿਕਾਰਡ ਕਬਜ਼ੇ ਚ ਨਹੀਂ ਲਿਆ ਗਿਆ ਹੈ। ਵਿਜੀਲੈਂਸ ਦੀ ਟੀਮ ਨੂੰ ਕੋਈ ਸਿ਼ਕਾਇਤ ਮਿਲੀ ਜਾਂ ਫਿਰ ਵਿਜੀਲੈਂਸ ਕੋਈ ਰਿਕਾਰਡ ਜਾਂਚਣ ਲਈ ਪਹੁੰਚੀ ਫਿਲਹਾਲ। ੲਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ।