ਨੰਗਲ/ਸੰਦੀਪ ਸ਼ਰਮਾ: CM ਨੇ ਕਿਹਾ ਕਿ ਭਾਖੜਾ ਡੈਮ ਕੰਟਰੋਲ ਵਿਚ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਚੰਗੀ ਖਬਰ ਹੈ ਕਿ ਕੋਈ ਭਾਰੀ ਮੀਂਹ ਦੀ ਸੰਭਾਵਨਾ ਨਹੀਂ ਹੈ। ਕਦੇ ਵੀ ਨਹੀਂ ਹੋਇਆ ਕਿ 9 ਫੁੱਟ ਪਾਣੀ 2 ਦਿਨਾਂ ਵਿੱਚ ਪਹੁੰਚਿਆ। ਨੁਕਸਾਨ ਦਾ ਜਯੇਜਾ ਚਲ ਰਿਹਾ ਹੈ। 1000 ਕਰੋੜ ਤੋਂ ਵੱਧ ਨੁਕਸਾਨ ਹੋਇਆ, ਸੜਕਾਂ, ਘਰਾਂ ਦਾ ਜੌ ਨੁਕਸਾਨ ਹੋਇਆ। ਓਹ ਅਸੀਂ ਕੇਂਦਰ ਸਰਕਾਰ ਨੂੰ ਦੱਸਾਂਗੇ। ਪਹਿਲੀਆਂ ਸਰਕਾਰਾਂ ਸਿੰਚਾਈ ਦੇ ਨਾਮ ਤੇ ਘਪਲੇ ਕਰਦੇ ਰਹੇ।
ਅਗਲੇ ਸਾਲ ਇਹੋ ਜਿਹੇ ਹਾਲਾਤ ਨਾ ਆਉਣ ਤੇ ਅਸੀ ਹਿਮਾਚਲ ਨੂੰ ਕਿਹਾ ਆਪਣਾ ਹਿੱਸਾ ਰੋਕ ਲੈਣ, ਸਤਲੁਜ ਦਰਿਆ ਨੂੰ ਚੇਣੇਲਾਈਜ਼ ਕਰਨ ਦੇ ਮਾਮਲੇ ਵਿੱਚ ਕਿਹਾ ਕਿ ਅਸੀਂ ਦਰਿਆ ਤੇ ਨਹਿਰਾਂ ਚੈਣੇਲਾਈਜ਼ ਕਰਾਂਗੇ। ਨਹਿਰੀ ਪਾਣੀ ਖੇਤਾ ਤੱਕ ਅਸੀਂ ਪਹੁੰਚਾਇਆ। ਸਾਰੇ ਅਧਿਕਾਰੀਆਂ ਨੂੰ ਕਿਹਾ ਗਿਆ ਲੋਕਾਂ ਵਿੱਚ ਰਹੋ। ਦਫ਼ਤਰਾਂ ਵਿੱਚ ਨਾ ਬੈਠੋ। ਮੈਂ ਹਰਿਆਣਾ ਤੇ ਹਿਮਾਚਲ ਤੇ BBMB ਨਾਲ ਗੱਲ ਕੀਤੀ ਹੈ ਕਿ ਪਾਣੀ ਨੂੰ ਕੰਟਰੋਲ ਕਰਨ, ਡੈਮ ਦੇ ਗੇਟ ਨਾ ਖੋਲਣ।
