ਬਟਾਲਾ: ਜ਼ਿਲਾ ਬਟਾਲਾ ਦੇ ਨਿਊ ਸੰਤ ਨਗਰ ‘ਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਲੋਕਾਂ ਨੇ ਇਕ ਨੌਵਜਾਨ ਦੀ ਲਾਸ਼ ਖੇਤਾਂ ਵਿਚ ਦਰਖਤ ਨਾਲ ਲਟਕਦੀ ਮਿਲੀ। ਲੋਕਾਂ ਨੇ ਤੁਰੰਤ ਪਹਿਚਾਣ ਕਰਦੇ ਹੋਏ ਮ੍ਰਿਤਕ ਨੌਜਵਾਨ ਦੇ ਪਰਿਵਾਰ ਅਤੇ ਪੁਲਿਸ ਨੂੰ ਸੂਚਿਤ ਕੀਤਾ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਮੁਤਾਬਿਕ ਮ੍ਰਿਤਕ ਨੌਜਵਾਨ ਬਚਿੱਤਰ ਸਿੰਘ ਦੀ ਉਮਰ 22 ਸਾਲ ਦਸੀ ਜਾ ਰਹੀ ਹੈ ਅਤੇ ਮ੍ਰਿਤਕ ਨਸ਼ੇ ਦਾ ਆਦੀ ਵੀ ਸੀ। ਘਟਨਾ ਵਾਲੀ ਥਾਂ ਤੇ ਪਹੁੰਚੀ ਪੁਲਿਸ ਟੀਮ ਵਲੋਂ ਲਾਸ਼ ਨੂੰ ਕਬਜ਼ੇ ਚ ਲੈਂਦੇ ਹੋਏ ਪੋਸਟਮਾਰਟਮ ਲਈ ਭੇਜਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਮ੍ਰਿਤਕ ਨੌਜਵਾਨ ਦੇ ਭਰਾ ਅਤੇ ਪਿਤਾ ਦਾ ਜਵਾਨ ਪੁੱਤ ਦੀ ਲਾਸ਼ ਦੇਖ ਕੇ ਰੋ-ਰੋ ਕੇ ਬੁਰਾ ਹਾਲ ਸੀ। ਮਿ੍ਤਕ ਦੇ ਭਰਾ ਜਗਦੀਸ਼ ਅਤੇ ਪਿਤਾ ਮਹਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਬਚਿੱਤਰ 22 ਸਾਲ ਦਾ ਸੀ, ਮਿ੍ਤਕ ਅਜੇ ਕੁਵਾਰਾ ਸੀ ਅਤੇ ਉਹ ਨਸ਼ੇ ਦਾ ਆਦੀ ਸੀ, ਉਹ ਰੋਜਾਨਾ ਹੀ ਹਰ ਤਰ੍ਹਾਂ ਦਾ ਨਸ਼ਾ ਕਰਦਾ ਸੀ ਤੇ ਬੀਤੀ ਰਾਤ ਵੀ ਸ਼ਰਾਬ ਦੇ ਨਸ਼ੇ ਵਿੱਚ ਸੀ ਤੇ ਘਰੋਂ ਇਹ ਕਿਹ ਕੇ ਬਾਹਰ ਨਿਕਲਿਆ ਕੇ ਕਿਸੇ ਦੀ ਬਰਥਡੇ ਪਾਰਟੀ ਤੇ ਜਾ ਰਿਹਾ ਹਾਂ, ਜਲਦ ਵਾਪਸ ਆ ਜਾਵਾਂਗਾ। ਪਰ ਸਾਰੀ ਰਾਤ ਘਰ ਨਹੀਂ ਆਇਆ ਅਤੇ ਸਵੇਰੇ ਉਸਦੀ ਇਹ ਖਬਰ ਮਿਲੀ ਕੇ ਉਸਦੀ ਲਾਸ਼ ਖੇਤਾਂ ਵਿਚ ਦਰਖਤ ਨਾਲ ਲਟਕਦੀ ਨਜਰ ਆ ਰਹੀ ਹੈ ਪਿਤਾ ਦਾ ਕਹਿਣਾ ਸੀ ਕਿ ਉਹਨਾਂ ਦੇ ਤਿੰਨ ਪੁੱਤਰ ਹਨ ਜਿਹਨਾਂ ਵਿਚੋਂ ਵੱਡੇ ਪੁੱਤਰ ਨੇ ਵੀ ਫਾਹ ਲੈਕੇ ਮੌਤ ਨੂੰ ਗਲੇ ਲਗਾ ਲਿਆ ਅਤੇ ਹੁਣ ਦੂਸਰੇ ਨੇ ਵੀ ਫਾਹ ਲੈਕੇ ਮੌਤ ਨੂੰ ਗਲੇ ਲਗਾ ਲਿਆ।
ਓਥੇ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਟੀਮ ਵਲੋਂ ਲਾਸ਼ ਨੂੰ ਕਬਜ਼ੇ ਚ ਲੈਂਦੇ ਹੋਏ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਬਟਾਲਾ ਭੇਜਿਆ ਗਿਆ। ਪਰਿਵਾਰ ਦੇ ਬਿਆਨ ਦਰਜ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।