ਜਲੰਧਰ / ਵਰੁਣ / ਹਰਸ਼ : ਫਿਲੌਰ ਦੇ ਪਿੰਡ ਨੰਗਲ ਦੀ ਮਹਿਮੀ ਕਲੋਨੀ ਵਿਖੇ ਬੀਤੀ ਰਾਤ ਚੋਰਾਂ ਨੇ ਵਿਆਹ ਵਾਲੇ ਘਰ ਨੂੰ ਨਿਸ਼ਾਨਾ ਬਣਾਇਆ है। ਘਰ ਦੇ ਮਾਲਕ ਮੁਲਖਰਾਜ਼ ਨੇ ਦੱਸਿਆ ਕਿ ਉਸ ਦੀ ਬੇਟੀ ਦਾ ਵਿਆਹ ਸੀ, ਵਿਆਹ ਤੋਂ ਬਾਅਦ ਉਹ ਆਪਣੇ ਰਿਸ਼ਤੇਦਾਰਾਂ ਦੇ ਘਰ ਗਿਆ। ਸਵੇਰੇ ਆ ਕੇ ਘਰ ਦੇਖਿਆ ਤਾਂ ਘਰ ਦੇ ਤਾਲੇ ਟੁੱਟੇ ਪਏ ਸਨ ਅੰਦਰੋਂ ਲੜਕੀ ਦੇ ਵਿਆਹ ਦੇ ਸ਼ਗਨ ਦੇ ਪੈਸੇ ਲਗਭਗ 3 ਲੱਖ 80 ਹਜਾਰ ਰੁਪਏ, ਘੜੀਆਂ 3 ਜੋੜੇ , ਸੋਨੇ ਦੀਆਂ ਵਾਲੀਆਂ ਅਤੇ ਹੋਰ ਸਾਮਾਨ ਚੋਰੀ ਹੋ ਗਿਆ ਸੀ। ਉਨਾਂ ਦਾ ਲੱਗਭਗ ਅੱਠ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇਹ ਵੀ ਦੱਸਿਆ ਕੀ ਸੀਸੀਟੀਵੀ ਕੈਮਰਿਆਂ ਵਿੱਚ ਦੇਖਿਆ ਤਾਂ ਚੋਰਾਂ ਦੀ ਗਿਣਤੀ 3 ਤੋਂ 4 ਸੀ ਉਹਨਾਂ ਚੋਰੀ ਕਰਨ ਤੋਂ ਪਹਿਲਾਂ ਮੇਰੇ ਘਰ ਦੇ ਨਾਲ ਦੇ ਘਰਾਂ ਦੇ ਦਰਵਾਜ਼ਿਆਂ ਨੂੰ ਰੱਸੀਆਂ ਨਾਲ ਬਾਹਰੋ ਬੰਨ੍ਹ ਦਿੱਤਾ ਤਾਂ ਜੋ ਉਹ ਘਰਾਂ ਚੋਂ ਨਿਕਲ ਨਾ ਸਕਣ। ਇਸ ਸਬੰਧੀ ਥਾਣਾ ਫਿਲੌਰ ਨੂੰ ਸੂਚਿਤ ਕੀਤਾ। ਪੁਲਿਸ ਵਾਲਿਆਂ ਨੇ ਮੌਕਾ ਦੇਖਿਆ ਅਤੇ ਬਿਆਨ ਦਰਜ ਕੀਤੇ।
ਇਸ ਸਬੰਧੀ ਜਦੋਂ ਡਿਊਟੀ ਅਫਸਰ ਏ.ਐਸ.ਆਈ. ਵਿਜੈ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਰਿਵਾਰ ਦੇ ਬਿਆਨ ਨੋਟ ਕਰ ਲਏ ਗਏ ਹਨ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਉਹਨਾਂ ਦੀ ਪਹਿਚਾਣ ਕਰਕੇ ਜਲਦੀ ਹੀ ਫੜ ਲਏ ਜਾਣਗੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।