ਹੋਸ਼ਿਆਰਪੁਰ/ ਸੌਨੂੰ ਥਾਪਰ: ਦਸੂਹਾ ਦੇ ਗੁਰਦੂਆਰਾ ਸਿੰਘ ਸਭਾ ਦਸੂਹਾ ਦਾ ਇੱਕ ਸਾਲ ਤੋਂ ਦੋ ਧਿਰਾਂ ਵਿੱਚ ਚਲ ਰਹੇ ਵਿਵਾਦ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁੁਸਾਰ ਗੁਰਦੂਆਰਾ ਸਿੰਘ ਸਭਾ ਦਸੂਹਾ ਦਾ ਬੀਤੇ ਇਕ ਸਾਲ ਤੋਂ ਦੋ ਧਿਰਾਂ ਵਿਚ ਚਲ ਰਿਹਾ ਵਿਵਾਦ ਦਿਨ ਪ੍ਰਤੀਦਿਨ ਵਧਦਾ ਹੀ ਜਾ ਰਿਹਾ ਹੈ, ਭਾਵੇਂ ਕਿ ਅੱਜ ਇਕ ਧਿਰ ਨੂੰ ਪ੍ਰਸ਼ਾਸਨ ਨੇ ਕਾਬਜ਼ ਕਰਕੇ ਪਿਛਲੇ ਲੰਬੇ ਸਮੇਂ ਤੋਂ ਬੰਦ ਪਈਆਂ ਗੋਲਕਾਂ ਨੂੰ ਖੁਲਵਾ ਦਿਤਾ ਹੈ। ਦੂਜੇ ਪਾਸੇ ਦੂਜੀ ਧਿਰ ਨੇ ਪ੍ਰਸ਼ਾਸਨ ਵਲੋਂ ਕੀਤੇ ਗਏ ਗੁਰਦੁਆਰਾ ਸਾਹਿਬ ਜੀ ਤੇ ਕਬਜ਼ੇ ਨੂੰ ਮਾਨਯੋਗ ਹਾਈਕੋਰਟ ਦੇ ਕਾਨੂੰਨੀ ਨੀਯਮਾਂ ਦੀ ਉਲੰਘਣਾ ਦਸਦੇ ਹੋਏ ਕਿਹਾ ਕਿ ਇਹ ਸਭ ਸਿਆਸੀ ਦਬਾਅ ਕਾਰਨ ਹੋਇਆ ਹੈ, ਕਿਉਂਕਿ ਹਾਈਕੋਰਟ ਦੇ ਹੁਕਮਾਂ ਨੂੰ ਪ੍ਰਸ਼ਾਸਨ ਨੇ ਟਿਚ ਜਾਣਿਆ ਹੈ।
ਪੰਜਾਬ : ਗੁਰਦੂਆਰਾ ਸਿੰਘ ਸਭਾ ਦਸੂਹਾ ਨੂੰ ਲੈ ਕੇ ਦੋ ਧਿਰਾਂ ਵਿਚ ਚੱਲ ਰਿਹਾ ਵਿਵਾਦ, ਦੇਖੋ ਵੀਡਿਓ
Disclaimer
All news on Encounter India are computer generated and provided by third party sources, so read and verify carefully. Encounter India will not be responsible for any issues.
- Advertisement -
- Advertisement -
- Advertisement -