ਹੁਸ਼ਿਆਰਪੁਰ/ ਅਨਿਕੇਤ : ਮੁਕੇਰੀਆਂ ਦੇ ਮੇਨ ਰੌਡ ਤੇ ਇੱਕ ਦਰਦਨਾਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਇਥੇ ਇੱਕ ਬੱਸ ਵੱਲੋ ਇੱਕ ਰੇੜਾ ਚਾਲਕ ਨੂੰ ਜੌਰਦਾਰ ਟੱਕਰ ਮਾਰ ਦਿੱਤੀ ਗਈ। ਜਿਸ ਵਿੱਚ ਘੋੜੇ ਅਤੇ ਘੌੜੇ ਵਾਲੇ ਰੇੜੇ ਚਾਲਕ ਦੀ ਮੌਤ ਹੋ ਗਈ ਹੈ। ਮ੍ਰਿਤਕ ਦੇ ਭਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਉਸ ਦਾ ਭਰਾ ਰੇੜੇ ਤੇ ਉਪਰੋ ਰੇਤਾ ਸੁੱਟ ਕੇ ਵਾਪਸ ਆ ਰਿਹਾ ਸੀ ਜਿਸ ਵਿੱਚ ਪਿਛੋ ਇੱਕ ਨਿਜੀ ਕੰਪਨੀ ਦੀ ਬੱਸ ਵੱਲੋ ਜੌਰਦਾਰ ਟੱਕਰ ਮਾਰ ਦਿੱਤੀ ਗਈ ।ਜਿਸ ਕਾਰਨ ਘੌੜੇ ਸਮੇਤ ਉਸਦੇ ਭਰਾ ਦੀ ਮੌਤ ਹੋ ਗਈ।
ਉੱਥੇ ਸਥਾਨਕ ਲੌਕਾ ਦਾ ਕਹਿਣਾ ਹੈ ਕੀ ਇੱਕ ਰੇੜੇ ਵਾਲਾ ਜੋ ਸੜਕ ਤੇ ਆਪਣੀ ਸਾਇਡ ਤੋ ਜਾ ਰਿਹਾ ਸੀ ਜਿਸ ਦੇ ਉੱਪਰ ਪਿੱਛੋਂ ਆ ਰਹੀ ਤੇਜ ਰਫਤਾਰ ਬੱਸ ਨੇ ਟੱਕਰ ਮਾਰ ਦਿੱਤੀ। ਉਨਾਂ ਕਿਹਾ ਕਿ ਬੱਸ ਬਹੁਤ ਜਿਆਦਾ ਤੇਜ ਰਫਤਾਰ ਵਿੱਚ ਸੀ ਤੇ ਬੱਸ ਨੇ ਵਿਅਕਤੀ ਨੂੰ ਟੱਕਰ ਮਾਰ ਕੇ ਉਸ ਦੇ ਉੱਤੇ ਬੱਸ ਦਾ ਟਾਇਰ ਚੜਾ ਦਿੱਤਾ। ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲੋ ਸ਼ਖਤ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਮੋਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕੀ ਉਹਨਾ ਵੱਲੋ ਲਾਸ਼ ਨੂੰ ਕਬਜੇ ਵਿੱਚ ਲੈ ਲਿਆ ਹੈ ਤੇ ਅੱਗਲੀ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ।