ਬਾਟਾਲਾ : ਬਟਾਲਾ ਪੁਲਿਸ ਕਾਰ ਚੋਰੀ ਮਾਮਲੇ ਵਿੱਚ ਜਦੋ ਬਟਾਲਾ ਦੇ ਮੁਹੱਲੇ ਗਾਂਧੀ ਕੈਂਪ ਵਿੱਚ ਪੁੱਛਗਿੱਛ ਕਰਨ ਲਈ ਪਹੁੰਚੀ ਤਾਂ ਉੱਥੇ ਰਾਜਿੰਦਰ ਕੁਮਾਰ ਨਾਮਕ ਵਿਅਕਤੀ ਦੇ ਘਰ ਦੀ ਤਲਾਸ਼ੀ ਲਏ ਜਾਣ ਤੇ ਘਰ ਅੰਦਰੋਂ ਚਾਰ ਬੋਰੇ ਪਟਾਕਾ ਧਮਾਕਾਖੇਜ ਸਮਗਰੀ ਬਰਾਮਦ ਹੋਈ। ਇਸ ਸਮਗਰੀ ਦੇ ਬਾਰੇ ਜਦੋ ਪੁਲਿਸ ਵਲੋਂ ਘਰ ਦੀ ਮਾਲਕਿਨ ਸਪਨਾ ਕੋਲੋ ਪੁੱਛਗਿੱਛ ਕੀਤੀ ਤਾਂ ਉਸਨੇ ਦੱਸਿਆ ਕਿ ਉਸਦਾ ਸੋਹਰਾ ਪਟਾਕੇ ਬਨਾਉਣ ਦਾ ਕੰਮ ਕਰਦਾ ਸੀ ਉਸਦੀ ਮੌਤ ਤੋਂ ਬਾਅਦ ਇਹ ਸਮਾਨ ਨਹਿਰ ਵਿੱਚ ਬਹਾਉਣਾ ਸੀ ਪਰ ਸਮਾਂ ਨਹੀਂ ਲਗਾ ਉਸਨੇ ਦੱਸਿਆ ਕਿ ਇਹ ਸਮਾਨ ਕਾਫੀ ਸਮੇਂ ਤੋਂ ਘਰ ਅੰਦਰ ਪਿਆ ਹੋਇਆ ਸੀ। ਫਿਲਹਾਲ ਘਰ ਦਾ ਮਾਲਿਕ ਰਾਜੰਦਰ ਘਰ ਅੰਦਰ ਮਜ਼ੂਦ ਨਹੀਂ ਮਿਲਿਆ।
ਓਥੇ ਹੀ ਬਟਾਲਾ ਸਿਵਿਲ ਲਾਇਨ ਥਾਣਾ ਦੇ ਇੰਚਾਰਜ ਐਸ.ਐਚ.ਓ. ਕੁਲਵੰਤ ਸਿੰਘ ਨੇ ਮਾਮਲੇ ਬਾਰੇ ਦਸਦੇ ਹੋਏ ਕਿਹਾ ਕਿ ਇਸ ਪਟਾਕਾ ਧਮਾਕਾਖੇਜ ਸਮਗਰੀ ਵਿੱਚ 500 ਦੇ ਕਰੀਬ ਸੇਬਾ ਬੰਬ ,7 ਕਿਲੋ ਪੋਟਾਸ਼ੀਅਮ ,500 ਦੇ ਕਰੀਬ ਫੀਤਾ ਮਿਲੇ ਹਨ ਉਹਨਾਂ ਕਿਹਾ ਕਿ ਕੇਸ ਦਰਜ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਬਾਕੀ ਇਸ ਨਾਲ ਨੁਕਸਾਨ ਵੀ ਹੋ ਸਕਦਾ ਸੀ।
ਤੁਹਾਨੂੰ ਦਸ ਦਈਏ ਕਿ ਬੀਤੀ 4 ਸਤੰਬਰ 2019 ਵਿੱਚ ਗੁਰੂ ਨਾਨਕ ਦੇ ਜੀ ਦੇ ਵਿਆਹ ਪੂਰਵ ਹੰਸਲੀ ਨਾਲੇ ਤੇ ਪਟਾਕਾ ਬਨਾਉਣ ਵਾਲੀ ਦੁਕਾਨ ਵਿੱਚ ਐਸੀ ਹੀ ਧਮਾਕਾ ਖੇਜ ਸਮਗਰੀ ਕਾਰਨ ਵੱਡਾ ਦੁਖਾਂਤ ਹਾਦਸਾ ਵਾਪਰਿਆ ਸੀ ਜਿਸ ਵਿੱਚ 23 ਦੇ ਕਰੀਬ ਲੋਕਾਂ ਦੀ ਜਾਨ ਗਈ ਸੀ ਅਤੇ ਕਈ ਲੋਕ ਜ਼ਖਮੀ ਹੋ ਗਏ ਸੀ।