ਨੰਗਲ/ਸੰਦੀਪ ਸ਼ਰਮਾ : ਬਹੁਕਰੋੜੀ ਨੰਗਲ ਨਗਰ ਕੌਂਸਲ ਜੋ ਪੰਜਾਬ ਦੀ ਅਮੀਰ ਕੌਂਸਲਾਂ ਦੇ ਵਿੱਚੋਂ ਗਿਣੀ ਜਾਂਦੀ ਹੈ। ਇਸਦੇ ਇੰਦਰਾ ਨਗਰ ਵਾਰਡ ਨੰਬਰ ਪੰਜ ਦੇ ਇਲਾਕਾ ਵਾਸੀ ਆਉਣ ਵਾਲੇ ਬਦਬੂਦਾਰ ਅਤੇ ਗੰਧਲੇ ਪਾਣੀ ਤੋਂ ਪ੍ਰੇਸ਼ਾਨ ਹੋ ਰਹੇ ਨੇ। ਉਨ੍ਹਾਂ ਵੱਲੋਂ ਅੱਜ ਗੰਦੇ ਪਾਣੀ ਦੀਆਂ ਬੋਤਲਾ ਹੱਥ ਵਿਚ ਫੜ ਕੇ ਨੰਗਲ ਨਗਰ ਕੌਂਸਲ ਨੂੰ ਗੁਹਾਰ ਲਗਾਈ ਗਈ।
ਉਹਨਾਂ ਦਾ ਕਹਿਣਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਪੀਣ ਵਾਲੇ ਪਾਣੀ ਵਿੱਚ ਬਹੁਤ ਜ਼ਿਆਦਾ ਬਦਬੂ ਆ ਰਹੀ ਹੈ ਅਤੇ ਪਾਣੀ ਕਾਫੀ ਗੰਧਾ ਆ ਰਿਹਾ ਹੈ। ਜੋ ਪੀਣ ਯੋਗ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਵਾਰਡ ਵਿਚ ਕਈ ਘਰਾਂ ਦੇ ਲੋਕ ਪੇਟ ਦੀਆਂ ਬਿਮਾਰੀਆਂ ਤੋਂ ਗ੍ਰਸਤ ਨੇ ਜਿੰਨਾ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ 6 ਮਹੀਨੇ ਪਹਿਲਾਂ ਵੀ ਵਾਰਡ ਵਿੱਚ ਬਦਬੂਦਾਰ ਤੇ ਗੰਧਲਾ ਪਾਣੀ ਆਇਆ ਸੀ । ਜਿਸ ਨਾਲ ਇਲਾਕਾ ਵਾਸੀ ਬਿਮਾਰ ਹੋ ਗਏ ਸਨ। ਜਿਸ ਨੂੰ ਨਗਰ ਕੌਂਸਲ ਵੱਲੋਂ ਦਰੁੱਸਤ ਕਰਵਾਇਆ ਗਿਆ ਸੀ। ਪਰ ਇਕ ਵਾਰ ਫਿਰ ਹਾਲਾਤ ਜਿਉਂ ਦੇ ਤਿਉਂ ਬਣ ਗਏ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਇਹ ਪਾਣੀ ਦੀਆਂ ਪਾਈਪਾਂ ਨੂੰ ਬਦਲਿਆ ਜਾਵੇ ਤਾਂ ਕਿ ਇਹ ਸਮੱਸਿਆ ਮੁੜ ਕੇ ਨਾ ਆਵੇ। ਉਨ੍ਹਾਂ ਕਿਹਾ ਕਿ ਜਦੋਂ ਇਹ ਸਾਰਾ ਮਾਮਲਾ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਉਨ੍ਹਾਂ ਨੇ ਕਿਹਾ ਕੀ ਇਸ ਨੂੰ ਜਲਦ ਠੀਕ ਕਰਵਾ ਦਿੱਤਾ ਜਾਏਗਾ।