ਤਲਵਾੜਾ/ਸੌਨੂੰ ਥਾਪਰ : ਜੁਆਇੰਟ ਫੋਰਮ ਦੇ ਸੱਦੇ ਤੇ 10 ਮਾਰਚ ਨੂੰ ਉਪ ਮੰਡਲ ਤਲਵਾੜਾ ਵਿੱਚ ਸਮੂਹ ਕਰਮਚਾਰੀਆ ਵੱਲੌ ਸੀਆਰਏ 295/2019 ਨਾਲ ਭਰਤੀ ਹੋਏ ਸਹਾਇਕ ਲਾਇਨਮੈਨਾ ਦੇ ਵਿਰੁੱਧ ਜੋ ਕਿ 400 ਦੇ ਲੱਗਭਗ ਸਾਥੀਆ ਤੇ ਤੁਜਰਬਾ ਸਰਟੀੰਫਿਕੇਟ ਨੂੰ ਲੈ ਕੇ ਝੂਠੇ ਪਰਚੇ ਦਰਜ ਕੀਤੇ ਗਏ ਸਨ ।
ਸਹਾਇਕ ਲਾਇਨਮੈਨਾ ਦੀ ਭਰਤੀ ਸਮੇਂ ਮੈਨੇਜਮੈਂਟ ਵੱਲੋ ਸਾਰੇ ਕਰਮਚਾਰੀਆ ਦੇ ਸਾਰੇ ਸਰਚੀਫਿਕੇਟ ਸਹੀ ਹੋਣ ਤੇ ਹੀ ਉਹਨਾ ਵੱਲੇ ਨਿਯੁਕਤੀ ਪੱਤਰ ਦਿੱਤੇ ਗਏ ਸਨ। ਪਿਛਲੇ ਤਿੰਨ ਸਾਲਾ ਤੋ ਨਵੀ ਭਰਤੀ ਹੋਏ ਸਾਰੇ ਮੁਲਾਜਮ ਆਪਣਾ ਕੰਮ ਕਾਜ ਸਹੀ ਢੰਗ ਨਾਲ ਕਰ ਰਹੇ ਹਨ।
ਕਰਮਚਾਰੀਆ ਤੇ ਪਾਏ ਝੂਠੇ ਕੇਸ ਰੱਦ ਕਰਵਾਉਣ ਲਈ ਅੱਜ ਉਪ ਮੰਡਲ ਤਲਵਾੜਾ ਦੇ ਸਮੂਹ ਕਰਮਚਾਰੀਆ ਵੱਲੋ ਸਰਕਾਰ ਖਿਲਾਫ ਅਰਥੀ ਫੂਕ ਮੁਜਾਹਰਾ ਕੀਤਾ ਗਿਆ ਅਤੇ ਵੱਖ-ਵੱਖ ਬੁਲਾਰਿਆ ਨੇ ਆਪਣੇ ਵਿਚਾਰ ਰੱਖੇ ਤੇ ਪੰਜਾਬ ਸਰਕਾਰ ਤੋਂ ਪੁਰ ਜੋਰ ਮੰਗ ਕੀਤੀ ਹੈ ਕੀ ਕਰਮਚਾਰੀਆ ਤੇ ਪਾਏ ਪਰਚੇ ਜਲਦ ਰੱਦ ਕੀਤੇ ਜਾਣ ਨਹੀ ਤਾਂ ਇਹ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ।