HomeHimachalਨਸ਼ੇ ਦੀ ਓਵਰਡੋਜ਼ ਕਾਰਨ 2 ਨੌਜਵਾਨਾਂ ਦੀ ਮੌਤ

ਨਸ਼ੇ ਦੀ ਓਵਰਡੋਜ਼ ਕਾਰਨ 2 ਨੌਜਵਾਨਾਂ ਦੀ ਮੌਤ

WhatsApp Group Join Now
WhatsApp Channel Join Now

ਹੁਸ਼ਿਆਰਪੁਰ/ਅਨਿਕੇਤ : ਟਾਡਾ ਅਧੀਨ ਪੈਂਦੇ ਪਿੰਡ ਤਲਾ ਵਿਖੇ ਨਸ਼ੇ ਦੀ ਓਵਰਡੋਜ਼ ਕਾਰਨ 2 ਨੌਜਵਾਨਾਂ ਦੀ  ਮੌਤ ਹੋ ਗਈ । ਇਸ ਸਬੰਧੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿਛਲੇ 5-6 ਦਿਨਾਂ ਤੋਂ ਘਰੋਂ ਗਾਇਬ ਹੋਏ 2 ਨੌਜਵਾਨ ਜਿਨ੍ਹਾਂ ਦੀਆਂ ਲਾਸ਼ਾਂ ਅੱਜ ਪਿੰਡ ਤਲਾ ਦੇ ਇਕ ਖੇਤ ਵਿਚੋਂ ਬਰਾਮਦ ਕੀਤੀਆਂ ਗਈਆਂ। ਇਸ ਹੌਲਨਾਕ ਘਟਨਾ ਦਾ ਅੱਜ ਉਸ ਸਮੇਂ ਖੁਲਾਸਾ ਹੋਇਆ, ਜਦੋਂ ਇੱਕ ਕਿਸਾਨ ਆਪਣੇ ਖੇਤਾਂ ਨੂੰ ਪਾਣੀ ਦੇਣ ਵਾਸਤੇ ਗਿਆ ਹੋਇਆ ਸੀ ਕਿ ਆੜ ਵਿਚ ਦੋ ਨੌਜਵਾਨਾਂ ਦੀਆਂ ਦੀਆਂ ਲਾਸ਼ਾਂ ਨਸ਼ੇ ਵਾਲੀਆਂ ਲੱਗੀਆਂ ਹੋਈਆਂ ਸਰਿੰਜਾਂ ਸਮੇਤ ਪਈਆਂ ਹੋਈਆਂ ਸਨ। ਜਿਸ ਉਪਰੰਤ ਉਸ ਨੇ ਪਿੰਡ ਦੇ ਸਰਪੰਚ ਅਤੇ ਟਾਂਡਾ ਪੁਲਿਸ ਨੂੰ ਸੂਚਿਤ ਕੀਤਾ।

ਸੂਚਨਾ ਮਿਲਣ ਉਪਰੰਤ ਡੀ.ਐਸ.ਪੀ. ਟਾਂਡਾ ਕੁਲਵੰਤ ਸਿੰਘ ਅਤੇ ਥਾਣਾ ਮੁਖੀ ਟਾਂਡਾ ਮਲਕੀਅਤ ਸਿੰਘ ਨੇ ਪੁਲਿਸ ਟੀਮ ਸਹਿਤ ਪਹੁੰਚ ਕੇ ਖਰਾਬ ਹੋ ਚੁੱਕੀ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਦੀ ਪ੍ਰਕਿਰਿਆ ਆਰੰਭ ਕਰ ਦਿੱਤੀ। ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਅਵਤਾਰ ਸਿੰਘ ਪੁੱਤਰ ਦਿਲਦਰ ਸਿੰਘ, ਸਾਹਿਲ ਪੁੱਤਰ ਚਨਾ ਦੋਵੇਂ ਨਿਵਾਸੀ ਤਲਾ ਵਜੋਂ ਹੋਈ ਹੈ ਅਤੇ ਉਕਤ ਨੌਜਵਾਨ ਹੋਟਲਾ ਅਤੇ ਵਿਆਹਾਂ ਵਿੱਚ ਵੇਟਰ ਦਾ ਕੰਮ ਕਰਦੇ ਸਨ ਅਤੇ ਨਸ਼ੇ ਦੇ ਆਦੀ ਸਨ । 

ਪੋਸਟਮਾਰਟਮ ਉਪਰੰਤ ਮ੍ਰਿਤਕ ਦੀਆਂ ਲਾਸ਼ਾਂ ਲਾਸ਼ਾਂ ਵਾਰਸਾਂ ਦੇ ਹਵਾਲੇ ਕੀਤੀਆਂ ਜਾਣਗੀਆਂ। ਇਥੇ ਵਰਨਣਯੋਗ ਹੈ ਕਿ ਆਏ ਦਿਨ ਹੀ ਨਸ਼ੇ ਦੀ ਓਵਰਡੋਜ਼ ਕਾਰਨ ਪੰਜਾਬ ਵਿਚ ਨੌਜਵਾਨਾਂ ਦੀਆਂ ਮੌਤਾਂ ਲਗਾਤਾਰ ਹੋ ਰਹੀਆਂ ਹਨ, ਜਦ ਕਿ ਸਰਕਾਰਾਂ ਵੱਲੋਂ ਨਸ਼ਾ ਖਤਮ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸ ਸਬੰਧੀ ਖੰਨਾ ਪੁਲਿਸ ਨੇ ਹੋਰ ਲੋੜੀਂਦੀ ਪ੍ਰਕਿਰਿਆ ਆਰੰਭ ਕਰ ਦਿੱਤੀ ਹੈ। 

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -

Latest News

- Advertisement -
- Advertisement -