- Advertisement -
spot_img
HomePunjabAmritsar150 ਗ੍ਰਾਮ ਹੈਰੋਇਨ ਅਤੇ 78 ਲੱਖ 70 ਹਜਾਰ ਰੁਪਏ ਡਰੱਗ ਮਨੀ ਸਹਿਤ...

150 ਗ੍ਰਾਮ ਹੈਰੋਇਨ ਅਤੇ 78 ਲੱਖ 70 ਹਜਾਰ ਰੁਪਏ ਡਰੱਗ ਮਨੀ ਸਹਿਤ 03 ਨਸ਼ਾ ਤਸਕਰ ਗਿਰਫਤਾਰ, ਵੇਖੋ ਵਿਡਿਓ

ਜਲੰਧਰ (ਹਰਸ਼ ਮੇਹਰਾ)। ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਕਰਤਾਰਪੁਰ ਦੀ ਪੁਲਿਸ ਨੇ 150 ਗ੍ਰਾਮ ਹੈਰੋਇੰਨ ਅਤੇ 78 ਲੱਖ 70 ਹਜਾਰ ਰੁਪਏ (ਡਰੱਗ ਮਨੀ) ਨਾਲ 03 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ।  ਫਡ਼ੇ ਗਏ ਆਰੋਪਿਆਂ ਦੀ ਪਛਾਣ ਕਸ਼ਮੀਰ ਸਿੰਘ ਉਰਫ ਬਿੱਲਾ ਪੁੱਤਰ ਜਰਨੈਲ ਸਿੰਘ ਵਾਸੀ ਡੋਗਰਾਵਾਲ ਥਾਣਾ ਸੁਭਾਨਪੁਰ ਜਿਲਾ ਕਪੂਰਥਲਾ, ਸ਼ਿੰਦਾ ਪੁੱਤਰ ਨਰੰਜਨ ਸਿੰਘ ਵਾਸੀ ਲੱਖਣ ਖੁਰਦ ਥਾਣਾ ਸੁਭਾਨਪੁਰ ਜਿਲਾ ਕਪੂਰਥਲਾ, ਸੁਖਪਾਲ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਮੁਦੋਵੱਲ ਥਾਣਾ ਸੁਭਾਨਪੁਰ ਜਿਲਾ ਕਪੂਰਥਲਾ ਵਜੋੰ ਹੋਈ  ਹੈ। 

ਜਾਣਕਾਰੀ ਦਿੰਦੇ ਹੋਏ ਸਰਬਜੀਤ ਸਿੰਘ ਬਾਹੀਆ ਐਸਪੀ ਡੀ, ਜਲੰਧਰ ਦਿਹਾਤੀ ਨੇ ਦੱਸਿਆ ਕਿ  ਇੰਸਪੈਕਟਰ ਰਮਨਦੀਪ ਸਿੰਘ ਮੁੱਖ ਅਫਸਰ ਥਾਣਾ ਕਰਤਾਰਪੁਰ ਪਾਸ ਇੱਕ ਸਮਾਜ ਸੇਵਕ ਨੇ ਇਤਲਾਹ ਦਿੱਤੀ ਕਿ ਇਹ ਤਿੰਨੋ ਭਾਰੀ ਮਾਤਰਾ ਵਿੱਚ ਹੈਰੋਇਨ ਦੀ ਸਮਲਿੰਗ ਕਰਦੇ ਹਨ ਜੋ ਅੱਜ ਵੀ ਭੁਲਥ ਸਾਇਡ ਤੋਂ ਮੋਟਰਸਾਇਕਲ ਤੇ ਸਵਾਰ ਹੋ ਕੇ ਕਿਸੇ ਵਿਅਕਤੀ ਨੂੰ ਹੈਰੋਇਨ ਦੀ ਸਪਲਾਈ ਦੇਣ ਜਾ ਰਹੇ ਹਨ ਅਤੇ ਇਹਨਾਂ ਪਾਸ ਪਹਿਲਾ ਵੇਚੀ ਹੈਰੋਇਨ ਦੀ ਡਰੱਗ ਮੰਨੀ ਹੈ ਜੋ ਇਤਲਾਹ ਠੋਸ ਤੇ ਭਰੋਸੇਯੋਗ ਹੋਣ ਤੇ ਇੰਸਪੈਕਟਰ ਰਮਨਦੀਪ ਸਿੰਘ ਮੁੱਖ ਅਫਸਰ ਥਾਣਾ ਕਰਤਾਰਪੁਰ ਨੇ ਮੁਕਦਮਾ ਨੰਬਰ 140 ਧਾਰਾ 218/29-61-85 NDPS ACT ਅਧੀਨ ਦਰਜ ਰਜਿਸਟਰ ਕਰਕੇ ਸਮੇਤ ਥਾਣਾ ਕਰਤਾਰਪੁਰ ਦੀ ਪੁਲਿਸ ਟੀਮ ਨਾਲ ਟੀ-ਪੁਆਇੰਟ ਭਲੱਥ ਮੋੜ ਕਰਤਾਰਪੁਰ ਵਿਖੇ ਨਾਕਾਬੰਦੀ ਕਰਕੇ ਚੈਕਿੰਗ ਸ਼ੁਰੂ ਕੀਤੀ ਤਾਂ ਭੁਲੱਬ ਸਾਇਡ ਵੱਲੋਂ ਮੋਟਰਸਾਇਕਲ ਸਪਲੈਡਰ PB-09 AH 8108 ਪਰ ਸਵਾਰ ਤਿੰਨ ਵਿਅਕਤੀ ਨੂੰ ਰੋਕ ਕੇ ਚੈੱਕ ਕੀਤਾ ਤਾ ਕਸ਼ਮੀਰ ਸਿੰਘ ਉਰਫ ਬਿੱਲਾ ਦੇ ਕਬਜਾ ਵਿੱਚੋਂ 125 ਗ੍ਰਾਮ ਹੈਰੋਇਨ ਅਤੇ 05 ਲਖ ਰੁਪਏ ਡਰਗ ਮੁਨੀ, ਸ਼ਿੰਦਾ ਕੋਲੋਂ 15 ਗ੍ਰਾਮ ਹੈਰੋਇਨ ਅਤੇ ਸੁਖਪਾਲ ਸਿੰਘ ਦੇ ਕੋਲੋਂ 10 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਗ੍ਰਿਫਤਾਰ ਕੀਤਾ ਗਿਆ।

ਗ੍ਰਿਫਤਾਰ ਕੀਤੇ ਦੋਸ਼ੀਆਂ ਨੇ ਮੁਢਲੀ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਸਾਰੇ ਰਲ ਕੇ ਇਹ ਕੰਮ ਸੁਖਦੇਵ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਡੰਗਰਾਵਾਲ ਨਾਲ ਮਿਲ ਕੇ ਕਰਦੇ ਹਨ ਅਤੇ ਡਰੱਗ ਮਨੀ ਸਾਰੇ ਆਪਸ ਵਿੱਚ ਵੰਡਦੇ ਹਨ ਅਤੇ ਦੌਰਾਨੇ ਤਫਤੀਸ਼ ਕਸ਼ਮੀਰ ਸਿੰਘ ਉਰਫ ਬਿੱਲਾ ਨੇ ਇੰਸਪੈਕਟਰ ਰਮਨਦੀਪ ਸਿੰਘ ਮੁੱਖ ਅਫਸਰ ਥਾਣਾ ਕਰਤਾਰਪੁਰ ਪਾਸ ਪੁੱਛ-ਗਿੱਛ ਦੌਰਾਨ ਮੰਨਿਆ ਕਿ ਉਸਨੇ ਪਹਿਲਾ ਵੇਚੀ ਹੈਰੋਇਨ ਦੀ ਡਰਗ ਮੁਨੀ ਆਪਣੇ ਘਰ ਪਿੰਡ ਡੋਗਰਾਵਾਲ ਵਿੱਚ ਰਖੀ ਹੈ ਅਤੇ ਬਾਮਦ ਕਰਵਾ ਸਕਦਾ ਹੈ ਜੋ ਦੋਸ਼ੀ ਦੀ ਨਿਸ਼ਾਨਦੇਹੀ ਤੇ 73 ਲੱਖ 70 ਹਜਾਰ ਰੁਪਏ ਬ੍ਰਾਮਦ ਕੀਤੀ ਗਈ ਹੈ। 

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -

Latest News

- Advertisement -
- Advertisement -

You cannot copy content of this page