ਮੋਟਰਸੀਕਲਾਂ ਦੀ ਆਪਸੀ ਟੱਕਰ ਨਾਲ 2 ਜ਼ਖਮੀ…

0
152

ਫਗਵਾੜਾ (ਰਮੇਸ਼ ਸਰੋਆ) । ਫਗਵਾੜਾ ਦੇ ਸਤਨਾਮਪੁਰਾ ਦੇ ਨਜਦੀਕ ਮੋਟਰਸੀਕਲਾਂ ਦੀ ਟੱਕਰ ਹੋਣ ਨਾਲ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਵਿੱਚੋ ਇਕ ਵਿਅਕਤੀ ਨੂੰ ਰਾਹਗੀਰਾਂ ਵਲੋਂ ਸਿਵਲ ਹਸਪਤਾਲ ਸ਼ਾਮ 7.35 ਮਿੰਟ ‘ਤੇ ਲਿਆਂਦਾ ਗਿਆ, ਜਿਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਜਲੰਧਰ ਰੈਫਰ ਕਰ ਦਿੱਤਾ, ਜਿਥੇ ਉਸ ਦੀ ਮੌਤ ਹੋ ਗਈ ਵਿਅਕਤੀ ਦੀ ਪਛਾਣ ਹਰਪ੍ਰੀਤ ਪੁੱਤਰ ਰਾਮ ਜੀ ਵਾਸੀ ਗੋਹਾਵਰ ਵਜੋਂ ਹੋਈ

ਦੂਸਰਾ ਵਿਅਕਤੀ ਰਵੀ ਪੁੱਤਰ ਸੁਖਦੇਵ ਸਿੰਘ ਜਿਸਦਾ ਸਿਵਲ ਹਸਪਤਾਲ ਵਿਚ ਜੇਰੇ ਇਲਾਜ ਚਲ ਰਿਹਾ ਹੈ, ਪਰ 108 ਐਮਬੂਲੈਂਸ ਦੀ ਵਡੀ ਲਾਪਰਵਾਹੀ ਉਸ ਵੇਲੇ ਵੇਖਣ ਨੂੰ ਮਿਲੀ  ਜਦੋਂ ਡਿਊਟੀ ਡਾਕਟਰ ਵਲੋਂ ਤਾਂ ਵਿਅਕਤੀ ਨੂੰ 7.40 ਮਿੰਟ ‘ਤੇ ਰੈਫਰ ਕਰ ਦਿੱਤਾ ਪਰ ਐਮਬੂਲੈਂਸ ਵਾਲਿਆਂ ਵਲੋਂ ਪੂਰੇ 23 ਮਿੰਟ ਲੇਟ ਕੀਤਾ ਗਿਆ

ਮੌਕੇ ‘ਤੇ ਆਮ ਲੋਕਾਂ ਵਲੋਂ ਵੀ ਸਿਵਲ ਹਸਪਤਾਲ ਵਿਚ ਐਮਬੂਲੈਂਸ ਵਾਲਿਆਂ ਪ੍ਰਤੀ ਇਤਰਾਜ ਕੀਤਾ ਗਿਆ ਕਿ ਜੇਕਰ ਮਰੀਜ ਸੀਰੀਅਸ ਹੈ ਤਾਂ ਸਬ ਤੋਂ ਪਹਿਲਾਂ  ਉਸ ਨੂੰ ਜਿਸ ਜਗ੍ਹਾ ਰੈਫਰ ਕੀਤਾ ਉਸ ਜਗ੍ਹਾ ਪਹੁਚਾਉਣਾ  ਜ਼ਰੂਰੀ ਹੈ। ਜਦ ਇਸ ਸੰਬੰਧ ‘ਚ ਐਮਬੂਲੈਂਸ ਦੇ ਆਲਾਧਿਕਾਰਿਆਂ  ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸੀ ਗਲਤੀ ਮੰਨਦੇ ਹਾਂ, ਮਾਮਲੇ ਦੀ ਜਾਂਚ ਕੀਤੀ ਜਾਵੇਗੀ।

LEAVE A REPLY

Please enter your comment!
Please enter your name here