ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਬੱਡੀ ਟੂਰਨਾਮੈਂਟ 18 ਤੋਂ 20 ਜੁਲਾਈ ਤੱਕ..

0
108

ਜਲੰਧਰ (ਵਰੂਣ) –  ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੇਡ ਵਿਭਾਗ ਵਲੋਂ ਸਬ ਡਵੀਜ਼ਨ ਪੱਧਰ ਦਾ ਕਬੱਡੀ ਟੂਰਨਾਮੈਂਟ ਅੰਡਰ 14,18 ਅਤੇ 25 ਲੜਕੇ ਤੇ ਲੜਕੀਆਂ ਜਲੰਧਰ ਵਿਖੇ 18 ਤੋਂ 20 ਜੁਲਾਈ ਤੱਕ ਕਰਵਾਇਆ ਜਾ ਰਿਹਾ ਹੈ।  ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ  ਬਲਵਿੰਦਰ ਸਿੰਘ ਨੇ ਦੱਸਿਆ ਕਿ ਕਬੱਡੀ ਦੇ ਮੈਚ ਜ਼ਿਲ੍ਹੇ ਦੀਆਂ 5 ਸਬ ਡਵੀਜ਼ਨਾਂ ਵਿੱਚ ਖੇਡੇ ਜਾਣਗੇ।  18 ਜੁਲਾਈ ਨੂੰ ਸਪੋਰਟਸ ਕੰਪਲੈਕਸ ਮਲਸੀਆਂ ਵਿਖੇ ਕਬੱਡੀ ਟੂਰਨਾਮੈਂਟ ਦੀ ਸ਼ੁਰੂਆਤ ਹੋਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ 19 ਤੇ 20 ਜੁਲਾਈ ਨੂੰ ਸਰਕਾਰੀ ਹਾਈ ਸਕੂਲ ਪਤਾਰਾ, ਸਰਕਾਰੀ ਹਾਈ ਸਕੂਲ ਸਰਾਏ ਖਾਸ, ਆਰੀਆ ਸਕੂਲ ਨਕੋਦਰ ਅਤੇ 20 ਜੁਲਾਈ ਨੂੰ ਡੀ.ਏ.ਵੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫਿਲੌਰ ਵਿਖੇ ਕਬੱਡੀ ਟੂਰਨਾਮੈਂਟ ਕਰਵਾਇਆ ਜਾਵੇਗਾ।
ਉਨ੍ਹਾਂ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਟੂਰਨਾਮੈਂਟ ਵਾਲੇ ਦਿਨ ਉਮਰ ਦੇ ਸਬੂਤ ਸਬੰਧੀ ਦਸਤਾਵੇਜ਼ ਆਪਣੇ ਨਾਲ ਲੈ ਕੇ ਆਉਣ।  ਖੇਡ ਵਿਭਾਗ ਵਲੋਂ ਕਰਵਾਏ ਜਾ ਰਹੇ ਇਸ ਕਬੱਡੀ ਟੂਰਨਾਮੈਂਟ ਦੀ ਸਫ਼ਲਤਾ ਲਈ ਕੋਚਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।

LEAVE A REPLY

Please enter your comment!
Please enter your name here