ਸੰਕਲਪ ਪ੍ਰੋਜੈਕਟ ਵੱਖ-ਵੱਖ ਕੋਰਸਾਂ ‘ਚ ਸਿਖਲਾਈ ਪ੍ਰਦਾਨ ਕਰਕੇ ਬੇਰੁਜਗਾਰਾਂ ਦੀ ਬਦਲੇਗਾ ਕਿਸਮਤ

0
68

ਏ.ਡੀ.ਸੀ. ਵਲੋਂ 18 ਤੋਂ 37 ਸਾਲ ਦੇ ਨੌਜਵਾਨਾਂ ਨੂੰ ਕੈਂਪਾਂ ‘ਚ ਸ਼ਿਰਕਤ ਕਰਨ ਦਾ ਸੱਦਾ

ਜਲੰਧਰ (ਵਰੂਣ)। ਪੰਜਾਬ ਸਰਕਾਰ ਦੀਆਂ ਹਦਾਇਤਾਂ ‘ਤੇ ਜ਼ਿਲਾਂ ਪ੍ਰਸ਼ਾਸਨ ਵਲੋਂ ਕੀਤੀ ਜਾ ਰਹੀ ਇਕ ਵਿਸ਼ੇਸ਼ ਪਹਿਲ ਕਦਮੀ ਸਦਕਾ ਸੰਕਲਪ ਪ੍ਰੋਜੈਕਟ ਸ਼ਹਿਰ ਦੇ 12 ਸਿਖਲਾਈ ਸੈਂਟਰਾਂ ਵਿੱਚ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਖ-ਵੱਖ ਕਿੱਤਾ ਮੁਖੀ ਕੋਰਸਾਂ ਵਿਚ ਮਿਆਰੀ ਸਿਖਲਾਈ ਪ੍ਰਦਾਨ ਕਰਕੇ ਉਨਾਂ ਦੀ ਕਿਸਮਤ ਬਦਲਣ ਲਈ ਪੂਰੀ ਤਰਾਂ ਤਿਆਰ ਹੈ। ਨੌਜਵਾਨਾਂ ਨੂੰ ਵੱਖ-ਵੱਖ ਕਿਤਾ ਮੁਖੀ ਕੋਰਸਾਂ ਦੀ ਮੁਫ਼ਤ ਸਿਖਲਾਈ ਪ੍ਰਦਾਨ ਕਰਨਾ ਪੰਜਾਬ ਹੁਨਰ ਵਿਕਾਸ ਮਿਸ਼ਨ ਦੀ ਦੂਰ ਅੰਦੇਸ਼ੀ ਸੋਚ ਹੈ ਜਿਸ ਤਹਿਤ ਬੇਰੁਜ਼ਗਾਰ ਨੌਜਵਾਨਾਂ ਨੂੰ ਕਿੱਤਾ ਮੁਖੀ ਕੋਰਸਾਂ ਜਿਵੇਂ ਕਿ ਅਸਿਸਟੈਂਟ ਇਲੈਕਟ੍ਰੀਸ਼ਨ, ਰਬੜ ਮਿੱਲ ਅਪਰੇਟਰ, ਰਿਟੇਲ ਟਰੇਨੀ, ਲੇਖਾ ਕਾਰਜਕਾਰੀ, ਸਵੈਰ ਰੁਜ਼ਗਾਰ ਦਰਜੀ, ਸਿਲਾਈ ਮਸ਼ੀਨ ਅਪਰੇਟਰ, ਨਰਸਿੰਗ, ਬਿਊਟੀ ਥੈਰੇਪਿਸਟ, ਸੀ.ਐਨ.ਜੀ. ਅਪਰੇਟਰ, ਕੰਪਿਊਟਰ ਅਪਰੇਟਰ,ਡਰਾਫ਼ਟਮੈਨ (ਮਕੈਨੀਕਲ), ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ, ਡਾਇਲਸਿਸ ਟੈਕਨੀਸ਼ੀਅਨ, ਓਪਰੇਟਰ,ਥਿਏਟਰ ਟੈਕਨੀਸ਼ੀਅਨ, ਐਕਸਰੇ ਟੈਕਨੀਸ਼ੀਅਨ, ਡਾਕੂਮੈਂਟ ਅਸਿਸਟੈਂਟ ਆਦਿ ਵਿੱਚ ਮਿਆਰੀ ਸਿਖਲਾਈ ਪ੍ਰਦਾਨ ਕੀਤੀ ਜਾਵੇਗੀ। ਇਨਾਂ ਕੋਰਸਾਂ ਦੌਰਾਨ 18 ਤੋਂ 37 ਸਾਲ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਆਤਮ ਨਿਰਭਰ ਬਣਾਉਣ ਅਤੇ ਉਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲਣ ਵੱਲ ਵਿਸ਼ੇਸ਼ ਤਵੱਜੋਂ ਦਿੱਤੀ ਜਾਵੇਗੀ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਇਨਾਂ ਕਿੱਤਾ ਮੁਖੀ ਕੋਰਸਾਂ ਸਬੰਧੀ ਮੁਫ਼ਤ ਸਿਖਲਾਈ ਬਾਰੇ ਜਾਣੂੰ ਕਰਵਾਉਣ ਅਤੇ ਰਜਿਸਟਰੇਸ਼ਨ ਲਈ ਪੂਰੇ ਜ਼ਿਲੇ ਵਿੱਚ ਜਾਗਰੂਕਤਾ ਕੈਂਪ ਲਗਾਏ ਜਾਣਗੇ। ਇਸੇ ਤਹਿਤ 13 ਦਸੰਬਰ ਨੂੰ ਡੀ.ਏ.ਵੀ.ਕਾਲਜ ਨਕੋਦਰ, 17 ਦਸੰਬਰ ਨੂੰ ਗੁਲਾਬ ਦੇਵੀ ਹਸਪਤਾਲ ਜਲੰਧਰ, 18 ਦਸੰਬਰ ਨੂੰ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਦਫ਼ਤਰ ਲੋਹੀਆਂ, 19 ਦਸਬੰਰ ਨੂੰ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ, 20 ਦਸੰਬਰ ਨੂੰ ਫਿਲੌਰ ਅਤੇ 23 ਦਸੰਬਰ ਨੂੰ ਆਦਮਪੁਰ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਵਿਖੇ ਰਜਿਸਟਰੇਸ਼ਨ ਕੈਂਪ ਲਗਾਏ ਜਾਣਗੇ। ਰਜਿਸਟਰੇਸ਼ਨ ਤੋਂ ਬਾਅਦ ਨੌਜਵਾਨਾਂ ਨੂੰ ਸ਼ਹਿਰ ਦੇ 12 ਕੇਂਦਰਾਂ ਵਿੱਚ ਮਿਆਰੀ ਸਿਖਲਾਈ ਪ੍ਰਦਾਨ ਕੀਤੀ ਜਾਵੇਗੀ ਅਤੇ ਸਿਖਲਾਈ ਉਪਰੰਤ ਉਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਨੂੰ ਵੀ ਯਕੀਨੀ ਬਣਾਇਆ ਜਾਵੇਗਾ। ਵਧੀਕ ਡਿਪਟੀ ਕਮਿਸ਼ਨਰ ਨੇ 18 ਤੋਂ 37 ਸਾਲਾਂ ਦੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਇਨਾਂ ਕੈਂਪਾਂ ਵਿੱਚ ਮੁਫ਼ਤ ਕਿਤਾ ਮੁਖੀ ਕੋਰਸਾਂ ਦੀ ਸਿਖਲਾਈ ਲਈ ਵੱਧ ਤੋਂ ਵੱਧ ਰਜਿਸਟਰੇਸ਼ਨ ਕਰਵਾਉਣ। ਇਹ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਦਾਨ ਕਰਵਾ ਕੇ ਉਨਾ ਨੂੰ ਸਵੈ ਮਾਣ ਨਾਲ ਜੀਵਨ ਬਤੀਤ ਕਰਨ ਵਿੱਚ ਮਦਦਗਾਰ ਸਿੱਧ ਹੋਵੇਗਾ।

LEAVE A REPLY

Please enter your comment!
Please enter your name here