ਪੁਰਾਣੇ ਵਿਦਿਆਰਥੀ ਡਾ. ਪੀ.ਸੀ. ਮਾਰਕੰਡਾ ਮੇਹਰ ਚੰਦ ਪੋਲੀਟੈਕਨਿਕ ਵਿਖੇ ਪਧਾਰੇ

0
97

ਜਲੰਧਰ (ਵਰੂਣ)। ਮੇਹਰ ਚੰਦ ਪੋਲੀਟੈਕਨਿਕ ਦੇ ਪਹਿਲੇ ਬੈਚ (1954-1957) ਦੇ ਵਿਦਿਆਰਥੀ, ਸੀਨੀਅਰ ਐਡਵੋਕੇਟ ਡਾ. ਪੀ.ਸੀ. ਮਾਰਕੰਡਾ ਮੇਹਰ ਚੰਦ ਪੋਲੀਟੈਕਨਿਕ ਵਿਖੇ ਪਧਾਰੇ।ਉਹਨਾਂ ਦੇ ਨਾਲ ਪ੍ਰੇਮ ਚੰਦ ਮਾਰਕੰਡਾ ਐਸ.ਡੀ. ਕਾਲਜ ਫਾਰ ਵੋਮੇਨ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਵੀ ਸਨ। ਉਹਨਾਂ ਦਾ ਸੁਆਗਤ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕੀਤਾ। ਡਾ. ਪ੍ਰਮੋਦ ਚੰਦ ਮਾਰਕੰਡਾ ਨੇ ਦੱਸਿਆ ਕਿ ਉਹ ਮੇਹਰ ਚੰਦ ਪੋਲੀਟੈਕਨਿਕ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਪਹਿਲੇ ਬੈਚ ਦੇ ਵਿਦਿਆਰਥੀ ਹਨ ਤੇ ਅੱਜ 60 ਸਾਲਾਂ ਬਾਅਦ ਇਸ ਕਾਲਜ ਵਿੱਚ ਆਏ ਹਨ। ਸ੍ਰੀ ਮਾਰਕੰਡਾ ਸਾਹਿਬ ਇਸ ਵਕਤ ਐਸ.ਡੀ. ਕਾਲਜ ਫੋਰ ਵੋਮੇਨ ਦੇ ਸੱਕਤਰ ਵੀ ਹਨ। ਐਸ.ਡੀ.ਕਾਲਜ ਦਾ ਨਾਂ ਉਹਨਾਂ ਦੇ ਪਿਤਾ ਸ੍ਰੀ ਪ੍ਰੇਮ ਚੰਦ ਮਾਰਕੰਡਾ ਦੇ ਨਾਂ ਤੇ ਹੈ। ਉਹਨਾਂ ਕਾਲਜ ਦੇ ਕੈਂਪਸ ਦਾ ਦੌਰਾ ਕੀਤਾ ਤੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਤੇ ਸਟਾਫ ਦੀ ਤਾਰੀਫ ਕੀਤੀ। ਉਹਨਾਂ ਖੁਸ਼ੀ ਪਰਕਟ ਕੀਤੀ ਕਿ ਇਸ ਵੱਕਤ ਕਾਲਜ ਵਿੱਚ 1800 ਵਿਦਿਆਰਥੀ ਪੜ੍ਹਦੇ ਹਨ। ਉਹਨਾਂ ਨੇ ਕਾਲਜ ਦੀ ਆਰਟ ਗੈਲਰੀ ਵੀ ਵੇਖੀ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਉਹਨਾਂ ਨੂੰ ਕਾਲਜ ਦੀ ਡਾਇਰੀ ਤੇ ਸੁਵੀਨਾਰ ਭੇਟ ਕੀਤਾ। ਉਹਨਾਂ ਨੇ ਲੋੜਵੰਦ ਵਿਦਿਆਰਥੀਆਂ ਲਈ ਸਕਾਲਰਸ਼ਿਪ ਸ਼ੁਰੂ ਕਰਨ ਦਾ ਭਰੋਸਾ ਦਿੱਤਾ।

LEAVE A REPLY

Please enter your comment!
Please enter your name here