ਮੰਗਲ ਸਿੰਘ ਕਿਰਸਨਪੁਰੀ ਨੇ ਇੱਟਾ ਦਾ ਬਜ਼ਾਰ ਬਣਾ ਕੇ ਕੀਤਾ ਨੇਕ ਕੰਮ : ਬਾਬਾ ਪਰਮਾਨੰਦ

0
366

ਜੰਡਿਆਲਾ ਗੁਰੂ, (ਸੁਖਜਿੰਦਰ ਸਿੰਘ ਸੋਨੂੰ, ਰਾਮਸ਼ਰਨਜੀਤ ਸਿੰਘ) : ਸਥਾਨਕ ਇਲਾਕੇ ਦੀ ਨਾਮਵਰ ਹਸਤੀ ਅਤੇ ਲੋੜਵੰਡ ਗਰੀਬ ਲੋਕਾਂ ਨੂੰ ਮੁਫ਼ਤ ਵਿਦਿਆ  ਦੇਣ ਵਾਲਾ ਮਸੀਹਾ, ਲੋਕ ਭਲਾਈ ਦੇ ਕੰਮਾਂ ਵੱਜੋ ਜਾਣਿਆ ਜਾਣ ਵਾਲਾ ਸੇਂਟ ਸੋਲਜਰ ਇਲਾਟਿ ਕੌਨਵੈਂਟ ਸਕੂਲ ਦੇ ਡਾਇਰੈਕਟਰ ਸ੍ਰ ਮੰਗਲ ਸਿੰਘ ਕਿਰਸਨਪੁਰੀ ਨੇ ਆਪਣੀ ਲੋਕ ਭਲਾਈ ਦੇ ਕਾਰਜ ਨੂੰ ਇੱਕ ਹੋਰ ਪਹਿਲ ਕਦਮੀ ਨੂੰ ਅੱਗੇ ਤੋਰਦਿਆਂ ਜੋਤੀਸਰ ਕਲੋਨੀ ਦੀਗਲੀਂ ਨੰਬਰ ਨੌਂ ਵਿੱਚ ਗਿਆਰਾਂ ਫੁੱਟ ਚੌੜੀ ਅਤੇ ਚਾਲੀ ਫੁੱਟ ਲੰਬਾ ਬਜ਼ਾਰ ਨੂੰ ਕੱਚੇ ਰਸਤੇ ਨੂੰ ਇੱਟਾਂ ਦੇ ਖੜਾਜੇ ਨਾਲ ਬਜ਼ਾਰ ਨੂੰ ਪੱਕਾ  ਬਣਾਇਆ ਗਿਆ। ਜਿਸ ਦਾ ਉਦਘਾਟਨ ਸਥਾਨਿਕ ਇਲਾਕੇ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਦਰਬਾਰ ਬਾਬਾ ਹੰਦਾਲ ਜੀ ਦੇ ਮੁੱਖ ਸੰਚਾਲਕ ਸ੍ਰੀ ਮਾਨ ਸੰਤ ਬਾਬਾ ਪ੍ਰਮਾਨੰਦ ਜੀ ਨੇ ਆਪਣੇ ਸ਼ੁਭ ਕਮਲਾਂ ਨਾਲ ਰੀਬਾਨ ਕੱਟਕੇ ਕੀਤਾ। ਇਸ ਮੌਕੇ  ਕਲੌਨੀ ਦੀ ਗਲੀ ਦੇ ਲੋਕਾਂ ਵਿਚ ਚਿਹਰੇ ਤੇ ਬਹੁਤ ਖੁਸ਼ੀ ਵੇਖਣ ਨੂੰ ਮਿਲੀ ਰਹੀ ਸੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਬਾ ਪ੍ਰਮਾਨੰਦ ਜੀ ਨੇ ਕਿਹਾ ਕਿ ਇਹ ਉੱਦਮ ਉਪਰਾਲਾ ਮੰਗਲ ਸਿੰਘ ਕਿਰਸਨਪੁਰੀ ਦਾ ਬਹੁਤ ਹੀ ਸ਼ਲਾਘਾਯੋਗ ਨੇਕ ਕੰਮ ਹੈ ਜ਼ੋ ਇਹ ਕੱਚੇ ਰਸਤੇ ਨੂੰ ਇੱਟਾਂ ਨਾਲ ਪੱਕਾ ਕਰਕੇ ਇਲਾਕਾ ਨਿਵਾਸੀਆਂ ਦੀਆਂ ਅਸੀਸਾਂ ਲੈ ਰਹੇ ਹਨ। ਸਤਿਗੁਰੂ ਜੀ ਵੀ ਗੁਰਬਾਣੀ ਵਿੱਚ  ਦੱਸਦੇ ਹਨ “ਸੱਚੇ ਮਾਰਗ ਚੱਲਦਿਆਂ, ਉਸਤੱਦ ਕਰੇ ਜਹਾਨ। ਦੇ ਮਾਹਾ ਵਾਕ ਦੇ ਮੁਤਾਬਕ ਮੰਗਲ ਸਿੰਘ ਕਿਰਸਨਪੁਰੀ  ਸਮਾਜਿਕ ਅਤੇ ਨੇਕ ਕੰਮ ਕਰਕੇ  ਪੂਰੇ ਖੜ੍ਹੇ ਉਤਰ ਰਹੇ ਹਨ । ਇਸ ਮੌਕੇ ਮੰਗਲ ਸਿੰਘ ਕਿਰਸਨਪੁਰੀ ਤੋਂ ਇਲਾਵਾ ਰਜਨੀਸ਼ ਜੈਨ ਚਾਂਦ ਜਿਊਲਰੀ ਵਾਲੇ, ਬਲਦੇਵ ਸਿੰਘ ਗਾਂਧੀ, ਪ੍ਰਿੰਸੀਪਲ ਅਮਨਦੀਪ ਕੌਰ ਚਵਿੰਡਾ ਦੇਵੀ, ਪ੍ਰਿੰਸੀਪਲ ਅਮਰਬੀਰ ਕੌਰ, ਬਲਬੀਰ ਸਿੰਘ ਸਰਪੰਚ ਗੁੰਨੋਵਾਲ, ਸਾਹਿਲ ਸ਼ਰਮਾ,ਗਲੀ ਨਿਵਾਸੀ ਅਤੇ ਪੱਤਰਕਾਰ ਭਾਈਚਾਰਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here