ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪੁਰਬ ਨੂੰ ਮਨਾਉਣ ਦੇ ਸਬੰਧ ਵਿੱਚ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਕੀਤੀ ਗਈ ਇਕੱਤਰਤਾ

0
236

ਜੰਡਿਆਲਾ ਗੁਰੂ, (ਸੁਖਜਿੰਦਰ ਸਿੰਘ ਸੋਨੂੰ, ਰਾਮਸ਼ਰਨਜੀਤ ਸਿੰਘ) : ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਉਦਮ ਉਪਰਾਲੇ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ ਪੁਰਬ ਨੂੰ ਮਨਾਉਣ ਦੇ ਸਬੰਧ ਵਿੱਚ ਅੱਜ ਤੇਜਾ ਸਿੰਘ ਸਮੁੰਦਰੀ ਹਾਲ ਸ੍ਰੀ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਵਿਸੇਸ਼ ਇਕੱਤਰਤਾ ਕੀਤੀ ਗਈ।

ਅਰਦਾਸ ਕਰਨ ਉਪਰੰਤ ਹੁਕਮਨਾਮਾ ਲੈ ਕੇ ਵਿਚਾਰ ਵਿਟਦਰਾ ਦੀ ਅਰੰਭਤਾ ਹੋਈ ਇਸ ਇਕੱਤਰਤਾ ਵਿੱਚ ਸੰਤ ਸਮਾਜ ,ਸਿੱਖ ਜਥੇਬੰਦੀਆਂ, ਨਿਹੰਗ ਸਿੰਘ ਜਥੇਬੰਦੀਆਂ, ਕਾਰ ਸੇਵਾ ਸੰਪਰਦਾਇ, ਨਿਰਮਲੇ, ਉਦਾਸੀਨ ਤੇ ਸੇਵਾ ਪੰਥੀ ਦੇ  ਮੁਖੀਆਂ ਵੱਲੋਂ ਹਾਜ਼ਰੀ ਭਰੀ ਗਈ ।ਇਸ ਪ੍ਰਕਾਸ਼ ਪੁਰਬ ਨੂੰ ਮਨਾਉਣ ਦੇ ਸਬੰਧ ਵਿੱਚ  ਗੁਰਦੁਆਰਾ ਦਿੱਲੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਮਨਜੀਤ ਸਿੰਘ ਜੀ ਕੇ, ਭਾਈ ਗੌਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ੍ਰੋਮਣੀ ਪ੍ਰਬੰਧਕ ਕਮੇਟੀ, ਜਥੇਦਾਰ ਹਰਪ੍ਰੀਤ ਸਿੰਘ ਤਖਤ ਸਾਬੋ ਕੀ ਤਲਵੰਡੀ ,ਜਥੇਦਾਰ ਰਘਬੀਰ ਸਿੰਘ ਤਖਤ ਸ੍ਰੀ ਕੇਸਗੜ੍ਹ ਸਾਹਿਬ  ,ਜਥੇਦਾਰ ਗੁਰਬਚਨ ਸਿੰਘ ਤਖਤ ਸ੍ਰੀ ਅੰਮ੍ਰਿਤਸਰ ਸਾਹਿਬ, ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਮੁੱਖੀ ਦਮਦਮੀ ਟਕਸਾਲ  ,ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ, ਬਾਬਾ ਸੁੱਖਾ ਸਿੰਘ ਜੀ ਤਪ ਅਸਥਾਨ ਸੰਤ ਬਾਬਾ ਗੁਰਬਖਸ਼ ਸਿੰਘ ਜੋਤੀਸਰ ਜੰਡਿਆਲਾ ਗੁਰੂ ਸਪੰਰਦਾਏ ਮਸਤੂਆਣ ਵਾਲੇ, ਬਾਬਾ ਗੱਜਣ ਸਿੰਘ ਮੁਖੀ ਤਰਨਾਂ ਦਲ, ਬਲਬੀਰ ਸਿੰਘ 96ਕਰੋੜੀ ਪੰਜਵਾਂ ਤਖਤ ਨੇ ਬੋਲਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਪੁਰਬ ਜੋ ਸਤਾਬਦੀ ਸਾਡੇ ਜੀਵਨ ਵਿੱਚ ਆ ਰਹੀ ਹੈ ਤੇ ਸਾਨੂੰ ਸਾਰੀ ਸਿੱਖ ਕੌਮ ਨੂੰ ਰਲਮਿਲ ਕਿ ਮਨਾਉਣਾ ਚਾਹੀਦਾ ਹੈ ਤਾਂ ਜੋ ਵਿਸਵ ਵਿੱਚ ਵੱਸਦੀਆਂ ਸੰਗਤਾਂ ਨੂੰ ਅੱਛਾ ਸੁਨੇਹਾ ਮਿਲ ।ਇਸ ਮੌਕੇ ਬਾਬਾ ਗੁਰਦੀਪ ਸਿੰਘ ਖਜਾਲੇ ਵਾਲੇ , ਸੱਜਣ ਸਿੰਘ ਗੁਰੂ ਕੀ ਬੇਰ ਵਾਲੇ, ਇੰਟਰਨੈਸ਼ਨਲ ਪੰਥਕ ਦਲ ਬਰਾਂਚ ਜੰਡਿਆਲਾ ਗੁਰੂ ਦੇ ਪ੍ਰੈਸ ਸਕੱਤਰ ਕੁਲਵੰਤ ਸਿੰਘ ਵਿਰਦੀ, ਬਾਬਾ ਗੁਰਭੇਜ ਸਿੰਘ ਖਜਾਲੇ ਵਾਲੇ, ਬਾਬਾ ਇਕਬਾਲ ਸਿੰਘ ਬੜੂਸਾਹਿਬ, ਬਾਬਾ ਚਰਨਜੀਤ ਸਿੰਘ ਜੱਸੋਵਾਲ ਵਾਲੇ, ਬਾਬਾ ਅਵਤਾਰ ਸਿੰਘ ਬਿਦੀਚੰਦ ਦਲ ਵਾਲੇ ਆਦਿ  ਸੰਗਤ ਰੂਪੀ ਸੰਤ ਮਹਾਂਪੁਰਸ਼ ਜੀ ਦਾ ਭਾਰੀ ਇਕੱਠ ਸੀ

LEAVE A REPLY

Please enter your comment!
Please enter your name here