ਪੰਜਾਬ ਦੀ ਸਰ ਜ਼ਮੀਨ ਤੇ ਪੀਰਾਂ ਫ਼ਕੀਰਾਂ ਦੀਆਂ ਜਗਾ ਤੇ ਲਗਣ ਵਾਲੇ ਮੇਲੇ ਆਪਸੀ ਭਾਈਚਾਰਕ ਸਾਝ ਨੂੰ ਮਜਬੂਤ ਕਰਦੇ ਹਨ- ਖੋਜੇਵਾਲ

ਪੰਜਾਬ ਦੀ ਸਰ ਜ਼ਮੀਨ ਤੇ ਪੀਰਾਂ ਫ਼ਕੀਰਾਂ ਦੀਆਂ ਜਗਾ ਤੇ ਲਗਣ ਵਾਲੇ ਮੇਲੇ ਆਪਸੀ ਭਾਈਚਾਰਕ ਸਾਝ ਨੂੰ ਮਜਬੂਤ ਕਰਦੇ ਹਨ- ਖੋਜੇਵਾਲ

ਕਪੂਰਥਲਾ (ਚੰਦਰ ਸ਼ੇਖਰ ਕਾਲਿਆਂ)। ਸਾਲਾਨਾ ਮੇਲਾ ਬਾਬਾ ਗੁਲਜ਼ਾਰ ਸ਼ਾਹ ਜੀ ਮੋਹੱਲਾ ਸ਼ਹਰਿਆਂ ਵਿੱਖੇ ਧੂਮ ਧਾਮ ਨਾਲ  ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਲਿਆਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਕਵਾਲਾ ਨੇ ਆਪਣੀ ਕਲਾ ਬਾਲ ਮੇਲੇ ਦੀ ਰੌਣਕ ਨੂੰ ਚਾਰ ਚੰਨ ਲਾਏ ਉਥੇ ਬਾਬਾ ਗੁਲਜ਼ਾਰ ਸ਼ਾਹ ਜੀ ਦੀ ਭਗਤੀ ਬਾਰੇ ਸੰਗਤਾਂ ਨੂੰ ਜਾਣਕਾਰੀ ਦਿੱਤੀ।

ਇਸ ਮੌਕੇ ਕਮੇਟੀ ਪ੍ਰਬੰਕਾ ਨੇ ਜਿਨ੍ਹਾਂ ਵਿੱਚ ਓਮ ਪ੍ਰਕਾਸ਼ ਅਟਵਾਲ, ਰੋਸ਼ਨ ਸਭਰਵਾਲ, ਹੇੱਪੀ ਗਿੱਲ, ਜਰਨੈਲ ਸਿੰਘ, ਮਨੋਜ ਨਾਹਰ, ਸੋਨੂੰ ਨਾਹਰ ਆਦਿ ਨੇ ਸ ਰਣਜੀਤ ਸਿੰਘ ਖੋਜੇਵਾਲ ਨੂੰ ਖਾਸ ਤੌਰ ਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ, ਖੋਜੇਵਾਲ ਦੇ ਨਾਲ ਰਾਜਿੰਦਰ ਸਿੰਘ ਧੰਜਲ, ਵਿਵੇਕ ਸਿੰਘ ਬੈਂਸ ਨੇ ਵੀ ਸੰਗਤ ਰੂਪ ਹਾਜ਼ਰੀ ਲਗਵਾਈ।