ਨਹਿਰੀ ਵਿਭਾਗ ਵਲੋਂ ਵਿਸ਼ੇਸ਼ ਜਾਂਚ ਦੌਰਾਨ ਪਾਣੀ ਚੋਰੀ ਦੇ 7 ਕੇਸ ਸਾਹਮਣੇ ਆਏ…

0
150

ਨਾਰਦਨ ਕੈਨਾਲ ਐਂਡ ਡਰੇਨਜ਼ ਐਕਟ ਤਹਿਤ ਐਫ.ਆਈ.ਆਰ.ਦਰਜ
ਜਲੰਧਰ –  ਨਹਿਰੀ ਵਿਭਾਗ ਵਲੋਂ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਲੋੜੀਂਦੀ ਮਾਤਰਾ ਵਿੱਚ ਪਾਣੀ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਦੇ ਮੱਦੇ ਨਜ਼ਰ ਇਕ ਵਿਸ਼ੇਸ਼ ਮੁਹਿੰਮ ਦੌਰਾਨ ਜ਼ਿਲ੍ਹੇ ਵਿੱਚ ਪਾਣੀ ਚੋਰੀ ਦੇ 7 ਕੇਸ ਸਾਹਮਣੇ ਆਏ ਹਨ।  ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਨਹਿਰੀ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਦਵਿੰਦਰ ਸਿੰਘ ਨੇ ਦੱਸਿਆ ਕਿ ਪਾਣੀ ਚੋਰੀ ਦੇ ਇਨਾਂ ਸੱਤ ਕੇਸਾਂ ਵਿਚੋਂ 5 ਕੇਸ ਹਰੀਪੁਰ ਡਿਸਟਰੀਬਿਊਟਰੀ ਆਦਮਪੁਰ ਨੇੜਲੇ ਪਿੰਡ ਹਰੀਪੁਰ ਜਲੰਧਰ ਬ੍ਰਾਂਚ ਦੇ ਹਨ। ਇਸ ਤੋਂ ਇਲਾਵਾ ਇਕ ਕੇਸ ਚਚਰਾੜੀ ਨੇੜੇ ਉਚਾ ਪਿੰਡ ਮਾਈਨਰ ਅਤੇ ਇਕ ਬਿਲਗਾ ਨੇੜੇ ਦਾ ਹੈ।  ਇਹ ਜਾਂਚ ਮੁਹਿੰਮ ਚਲਾਉਣ ਦਾ ਮੁੱਖ ਮੰਤਵ ਕਿਸਾਨਾਂ ਦੁਆਰਾ ਨਹਿਰੀ ਪਾਣੀ ਨੂੰ ਸਿੰਚਾਈ ਲਈ ਵੱਧ ਤੋਂ ਵੱਧ ਯਕੀਨੀ ਬਣਾਇਆ ਜਾਣਾ ਹੈ।  ਦਵਿੰਦਰ ਸਿੰਘ ਨੇ ਦੱਸਿਆ ਕਿ ਸਾਰੇ ਮਾਮਲਿਆਂ ਵਿਚ ਨਾਰਦਨ ਕੈਨਾਲ ਐਂਡ ਡਰੇਨਜ਼ ਐਕਟ ਤਹਿਤ ਐਫ.ਆਈ.ਆਰ.ਦਰਜ ਕੀਤੀ ਜਾ ਚੁੱਕੀ ਹੈ।

ਕਾਰਜਕਾਰੀ ਇੰਜੀਨੀਅਰ ਨੇ ਦੱਸਿਆ ਕਿ ਪਾਣੀ ਚੋਰੀ ਕਰਨ ਦੇ ਜੁਰਮ ਵਿੱਚ ਫੜੇ ਜਾਣ ‘ਤੇ ਦੋਸ਼ੀ ਨੂੰ 50 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ 25 ਗੁਣਾ ਜੁਰਮਾਨਾ ਅਤੇ 6 ਮਹੀਨੇ ਦੀ ਸਜ਼ਾ ਵੀ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪਾਣੀ ਚੋਰੀ ਨੂੰ ਰੋਕਣ ਸਬੰਧੀ ਮੁਹਿੰਮ ਨੂੰ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰੱਖਿਆ ਜਾਵੇਗਾ ਅਤੇ ਖੇਤੀਬਾੜੀ ਮੰਤਵ ਲਈ ਕਿਸਾਨਾਂ ਨੂੰ ਲੋੜੀਂਦਾ ਪਾਣੀ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਇਆ ਜਾਵੇਗਾ।

LEAVE A REPLY

Please enter your comment!
Please enter your name here