ਲਾਰਵਾ ਵਿਰੋਧੀ ਟੀਮ ਵਲੋਂ 44 ਥਾਵਾਂ ‘ਤੇ ਡੇਂਗੂ ਲਾਰਵੇ ਦੀ ਪਹਿਚਾਣ…

0
80

ਜਲੰਧਰ – ‘ਤੰਦਰੁਸਤ ਪੰਜਾਬ’ ਮਿਸ਼ਨ ਤਹਿਤ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਸਿਹਤ ਵਿਭਾਗ ਦੇ ਲਾਰਵਾ ਵਿਰੋਧੀ ਸੈਲ ਵਲੋਂ ਸ਼ਹਿਰ ਦੀਆਂ 11 ਥਾਵਾਂ ‘ਤੇ 44 ਡੇਂਗੂ ਦੇ ਲਾਰਵੇ ਦੀ ਪਹਿਚਾਣ ਕੀਤੀ ਗਈ। ਕੁਲਵਿੰਦਰ ਸਿੰਘ, ਪਵਨ ਕੁਮਾਰ, ਵਿਨੋਦ ਕੁਮਾਰ, ਸ਼ੇਰ ਸਿੰਘ, ਸੁਖਜਿੰਦਰ ਸਿੰਘ, ਪ੍ਰਦੀਪ ਕੁਮਾਰ, ਗੁਰਿੰਦਰ ਸਿੰਘ, ਅਮਿਤ ਕੁਮਾਰ, ਸਰਬਜੀਤ ਸਿੰਘ, ਕਮਲਦੀਪ ਸਿੰਘ ਅਤੇ ਸੰਜੀਵ ਕੁਮਾਰ ਵਲੋਂ ਗਾਂਧੀ ਕੇਂਪ, ਬਸਤੀ ਬਾਵਾ ਖੇਲ, ਅਵਤਾਰ ਨਗਰ, ਰਵਿੰਦਰ ਨਗਰ, ਚੁਗਿੱਟੀ, ਇੰਦਰਾ ਕਲੋਨੀ, ਭਾਰਗੋ ਕੈਂਪ, ਗੜ੍ਹਾ ਅਤੇ ਬਾਬਾ ਦੀਪ ਸਿੰਘ ਨਗਰ ਵਿਖੇ ਵਿਸ਼ੇਸ਼ ਜਾਂਚ ਕੀਤੀ ਗਈ।   ਜਾਂਚ ਦੌਰਾਨ ਲਾਰਵਾ ਵਿਰੋਧੀ ਟੀਮ ਵਲੋਂ 793 ਘਰਾਂ ਦਾ ਦੌਰਾ ਕਰਕੇ 906 ਵੇਸਟ ਕੰਟੇਨਰਾਂ ਅਤੇ 325 ਕੂਲਰਾਂ ਤੇ 671 ਕਮਰਿਆਂ ਦੀ ਜਾਂਚ ਕੀਤੀ ਗਈ।

ਇਸ ਮੌਕੇ ਟੀਮ ਵਲੋਂ ਲੋਕਾਂ ਨਾਲ ਰੂਬਰੂ ਹੁੰਦਿਆਂ ਦੱਸਿਆ ਗਿਆ ਕਿ ਮੱਛਰਾਂ ਵਲੋਂ ਡੇਂਗੂ ਦਾ ਲਾਰਵਾ ਕੂਲਰਾਂ ਅਤੇ ਪਾਣੀ ਇਕੱਤਰ ਕਰਨ ਵਾਲੇ ਟੈਂਕਾਂ ਅਤੇ ਟੁੱਟੀਆਂ ਚੀਜਾਂ ਜਿਥੇ ਪਾਣੀ ਖੜ੍ਹਾ ਹੋਵੇ ਵਿੱਚ ਪੈਦਾ ਕੀਤਾ ਜਾਂਦਾ ਹੈ ਜਿਸ ਨਾਲ ਡੇਂਗੂ, ਮਲੇਰੀਆ ਅਤੇ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੁੰਦੀਆਂ ਹਨ। ਇਹ ਜਾਂਚ ਮੁਹਿੰਮ ਚਲਾਉਣ ਦਾ ਮੁੱਖ ਮੰਤਵ ਡੇਂਗੂ ਦਾ ਲਾਰਵਾ ਪੈਦਾ ਕਰਨ ਵਾਲੇ ਨਾਜ਼ੁਕ ਥਾਵਾਂ ਦਾ ਪਤਾ ਲਗਾ ਕੇ ਇਸ ਨੂੰ ਸ਼ੁਰੂ ਵਿੱਚ ਹੀ ਰੋਕਣਾ ਹੈ। ਇਹ ਵਿਸ਼ੇਸ਼ ਜਾਂਚ ਮੁਹਿੰਮ ‘ਤੰਦਰੁਸਤ ਪੰਜਾਬ’ ਮਿਸ਼ਨ ਤਹਿਤ ਚਲਾਈ ਜਾ ਰਹੀ ਹੈ, ਜਿਸ ਦਾ ਇਕੋ ਇਕ ਉਦੇਸ਼ ਜ਼ਿਲ੍ਹੇ ਦੇ ਲੋਕਾਂ ਨੂੰ ਸਿਹਤਮੰਦ ਜਿੰਦਗੀ ਜਿਊਣ ਲਈ ਵਧੀਆ ਵਾਤਾਵਰਣ ਮੁਹੱਈਆ ਕਰਵਾਉਣਾ ਹੈ।

LEAVE A REPLY

Please enter your comment!
Please enter your name here