ਡੀ.ਸੀ. ਵਲੋਂ 144ਵੇਂ ਹਰਿਵਲਭ ਸੰਗੀਤ ਸੰਮੇਲਨ ਲਈ ਪੂਰਨ ਸਹਿਯੋਗ ਦਾ ਭਰੋਸਾ

0
103

ਸੰਗੀਤ ਦੇ ਇਸ ਮਹਾਂ ਕੁੰਭ ‘ਚ ਵਿਸ਼ਵ ਪ੍ਰਸਿੱਧ ਹਸਤੀਆਂ ਸ਼ਿਰਕਤ ਕਰਨਗੀਆਂ
ਜਲੰਧਰ (ਵਰੂਣ)।
ਡਿਪਟੀ ਕਮਿਸ਼ਨਰ ਵਰਿੰਦਰ ਕਮਾਰ ਸ਼ਰਮਾ ਨੇ ਅੱਜ ਸ੍ਰੀ ਬਾਬਾ ਹਰਿਵਲਭ ਮਹਾ ਸਭਾ ਵਲੋਂ ਸ੍ਰੀ ਦੇਵੀ ਤਲਾਬ ਮੰਦਰ ਵਿਖੇ 27 ਤੋਂ 29 ਦਸੰਬਰ ਤਕ ਕਰਵਾਏ ਜਾਣ ਵਾਲੇ 144ਵੇਂ ਹਰਵਿੱਲਭ ਸੰਗੀਤ ਸੰਮੇਲਨ ਲਈ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

ਅੱਜ ਇਥੇ ਸਥਾਨਕ ਸਰਕਟ ਹਾਉਸ ਵਿਖੇ ਸਭਾ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਇਸ ਵਿਸ਼ਵ ਪ੍ਰਸਿੱਧ ਸਮਾਗਮ ਨੂੰ ਵਧੀਆ ਢੰਗ ਨਾਲ ਨੇਪਰੇ ਚਾੜਨ ਲਈ ਉਚੇਚੇ ਪ੍ਰਬੰਧ ਕਰੇਗਾ। ਟ੍ਰੇਫਿਕ ਪ੍ਰਬੰਧ, ਵਾਹਨਾ ਦੀ ਪਾਰਕਿੰਗ, ਸੁਰੱਖਿਆ ਦੇ ਇੰਤਜਾਮ ਦੇ ਨਾਲ-ਨਾਲ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਇਸ ਸਮਾਗਮ ਨੂੰ ਵਧੀਆ ਢੰਗ ਨਾਲ ਨੇਪਰੇ ਚਾੜਨ ਲਈ ਹਰ ਪ੍ਰਬੰਧ ਕੀਤਾ ਜਾਵੇਗਾ। ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਯਕੀਨੀ ਬਣਾਵੇਗਾ ਕਿ ਸੰਗੀਤ ਦੇ ਇਸ ਮਹਾਂ ਕੁੰਭ ਵਿਚ ਆਉਣ ਵਾਲੇ ਕਿਸੇ ਵੀ ਸੰਗੀਤ ਪ੍ਰੇਮੀ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

ਇਸ ਮੌਕੇ ਪੁਡੂਚੇਰੀ ਦੇ ਸਾਬਕਾ ਉਪ ਰਾਜਪਾਲ ਸ ਇਕਬਾਲ ਸਿੰਘ ਨੇ ਸੰਗੀਤ ਦੇ ਇਸ ਮਹਾਂ ਕੁੰਭ ਨੂੰ ਕਰਵਾਉਣ ਵਿਚ ਜਿਲ੍ਹਾ ਪ੍ਰਸਾਸ਼ਨ ਅਤੇ ਮਹਾਂਸਭਾ ਵਲੋਂ ਕੀਤੇ ਜਾਦੇ ਉਪਰਾਲਆਿਂ ਦੀ ਸਲਾਘਾ ਕੀਤੀ। ਨਾਲ ਹੀ ਉਨ੍ਹਾਂ ਇਸ ਮਹਾਂ ਕੁੰਭ ਨਾਲ ਪਿਛਲੇ ਚਾਰ ਦਹਾਕਿਆਂ ਦੀ ਆਪਣੀ ਸਾਝ ਨੂੰ ਵੀ ਯਾਦ ਕੀਤਾ। ਬੈਠਕ ਵਿਚ ਹਿੱਸਾ ਲੈਦਿਆਂ ਸਭਾ ਦੀ ਪ੍ਰਧਾਨ ਪੂਰਨਿਮਾ ਬੇਰੀ ਅਤੇ ਜਨਰਲ ਸਕੱਤਰ ਦੀਪਕ ਬਾਲੀ ਨੇ ਦੱਸਿਆ ਕਿ ਇਸ ਸਮਾਗਮ ਵਿਚ ਹਿੱਸਾ ਲੈਣ ਲਈ ਵਿਸ਼ਵ ਭਰ ਤੋਂ ਸੰਗੀਤ ਜਗਤ ਦੀਆਂ ਕਈ ਦਿੱਗਜ਼ ਹਸਤੀਆਂ ਪਹੁੰਚਣਗੀਆਂ। ਸਾਲਾਨਾ ਸੰਗੀਤ ਮੁਕਾਬਲੇ 24 ਤੋਂ 26 ਦਸੰਬਰ ਤਕ ਕਰਾਏ ਜਾਣਗੇ। ਉਨ੍ਹਾਂ ਕਿਹਾ ਕਿ 27 ਦਸੰਬਰ ਨੂੰ ਸ਼ੁਰੂ ਹੋਣ ਵਾਲੇ ਇਸ ਸੰਗੀਤ ਸਮਾਗਮ ਵਿਚ ਐਸ ਪਦਮਕਰ ਸਾਲੁੰਕੇ, ਪੰਡਿਤ ਵਿਨੋਦ ਕੁਮਾਰ ਦਵੇਦੀ, ਪੰਡਿਤ ਨਰਿੰਦਰ ਨਾਥ ਧਰ,ਪੰਡਿਤ ਅਜੋਏ ਚਕਰਵਤੀ, ਡਾ. ਐਨ ਰਾਜਮ, ਕੁਮਾਰੀ ਸੁਸ਼ਵਤੀ ਮੰਡਲ, ਜਸਕਰਨ ਸਿੰਘ, ਵਰਾਮੰਤੀ ਸਰਕਾਰ, ਲਲਿਤ ਸਸੋਧੀਆ, ਰਸਮੀ ਚੌਧਰੀ, ਪੰਡਿਤ ਪ੍ਰਥਾ ਪਰਤਿਮ ਰਾਏ, ਪੰਡਿਤ ਉਮਾਕਾਂਤ ਗੁੰਡੇਚਾਅ, ਪੰਡਿਤ ਅੰਨਿਤ ਰਾਮਾਂ ਕਾਂਤ ਗੁੰਡੇਚਾਅ, ਪੰਡਿਤ ਵਜੈ ਘਾਟੇ, ਸਕੀਰ ਖਾਨ,ਬੇਗਮ ਪ੍ਰਵੀਨ ਸੁਲਤਾਨਾਂ ਤੋਂ ਇਲਾਵਾਂ ਕਈ ਹੋਰ ਮੰਨੇ-ਪਰਮੰਨੇ ਕਾਲਾਕਾਰ ਸ਼ਿਰਕਤ ਕਰਨਗੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ, ਡਿਪਟੀ ਕਮਿਸ਼ਨਰ ਪੁਲਿਸ ਅਰੁਣ ਸੈਣੀ ਅਤੇ ਹੋਰ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here