ਬਾਲ ਦਿਵਸ ਮੌਕੇ 45 ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮਿਲਿਆ ਸਮਾਰਟ ਕਲਾਸ ਰੂਮਾਂ ਦਾ ਤੋਹਫ਼ਾ

0
62

ਡਿਪਟੀ ਕਮਿਸ਼ਨਰ ਵੱਲੋਂ ਪਿੰਡ ਮੁਸਤਫ਼ਾਪੁਰ ਅਤੇ ਕਰਾੜੀ ਵਿਖੇ ਸਮਾਰਟ ਕਲਾਸ ਰੂਮਾਂ ਦਾ ਉਦਘਾਟਨ

ਜਲੰਧਰ (ਵਰੂਣ)। ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੀ ਜਨਮ ਵਰ੍ਹੇਗੰਢ ‘ਤੇ ਬਾਲ ਦਿਵਸ ਮੌਕੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਇਕ ਵੱਡਾ ਤੋਹਫ਼ਾ ਦਿੰਦਿਆਂ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਪਿੰਡ ਮੁਸਤਫ਼ਾਪੁਰ (ਕਰਤਾਰਪੁਰ) ਅਤੇ ਕਰਾੜੀ (ਭੋਗਪੁਰ) ਤੋਂ ਜ਼ਿਲ੍ਹੇ ਵਿੱਚ ਸਮਾਰਟ ਕਲਾਸ ਰੂਮ ਸਥਾਪਤ ਕਰਨ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ।

ਡਿਪਟੀ ਕਮਿਸ਼ਨਰ ਨੇ ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਪਹਿਲਕਦਮੀ ਦਾ ਮਕਦਸ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਮਿਆਰੀ ਅਤੇ ਉਚ ਪੱਧਰੀ ਸਿੱਖਿਆ ਪ੍ਰਦਾਨ ਕਰਨਾ ਹੈ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 45 ਸਰਕਾਰੀ ਸਕੂਲਾਂ ਵਿੱਚ ਸਮਾਰਟ ਕਲਾਸ ਰੂਮ ਬਣਾਉਣ ਲਈ 17.90 ਰੁਪਏ ਖਰਚ ਕੀਤੇ ਗਏ ਹਨ। ਇਹ ਕਲਾਸ ਰੂਮ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਤੋਂ ਇਲਾਵਾ ਡਿਜੀਟਲ ਸਿੱਖਿਆ, ਵਿਦਿਆਰਥੀਆਂ ਦੀਆਂ ਵਿੱਦਿਅਕ ਪ੍ਰਾਪਤੀਆਂ ਅਤੇ ਹਾਜ਼ਰੀ ਨੂੰ ਵਧਾਉਣ, ਸੰਵਾਦਆਤਮਕ ਅਧਿਆਪਨ ਅਤੇ ਅਧਿਐਨ ਨੂੰ ਯਕੀਨੀ ਬਣਾਉਣਗੇ। ਸਿੱਖਿਆ ਵਿੱਚ ਤਕਨੀਕੀ ਏਕੀਕਰਨ ਅੰਤਰਰਾਸ਼ਟਰੀ ਪੱਧਰ ਉਤੇ ਅਧਿਆਪਨ ਦੇ ਤਰੀਕਿਆਂ ਵਿੱਚ ਸਕਾਰਾਤਮਕ ਤਬਦੀਲੀਆਂ ਲਈ ਪ੍ਰੇਰਿਤ ਕਰੇਗਾ ਅਤੇ ਆਡੀਓ-ਵਿਜੂਅਲ ਪ੍ਰੈਜ਼ੇਨਟੇਸ਼ਨਾਂ ਰਾਹੀਂ ਵਿਦਿਆਰਥੀ ਸਹੀ ਢੰਗ ਨਾਲ ਸਮਝ ਸਕਣਗੇ ਕਿ ਗਿਆਨ ਨੂੰ ਅਭਿਆਸ ਵਿੱਚ ਕਿਵੇਂ ਲਾਗੂ ਕੀਤਾ ਗਿਆ।ਇਸ ਉਪਰਾਲੇ ਦਾ ਉਦੇਸ਼ ਮਿਆਰੀ ਸਿੱਖਿਆ ਪ੍ਰਦਾਨ ਕਰ ਕੇ ਸਿੱਖਿਆ ਪ੍ਰਣਾਲੀ ਨੂੰ ਸੁਚਾਰੂ ਬਣਾਉਣਾ ਹੈ। ਇਨ੍ਹਾਂ ‘ਸਮਾਰਟ ਕਲਾਸਾਂ’ ਵਿੱਚ ਵਿਦਿਆਰਥੀਆਂ ਨੂੰ ਰਚਨਾਤਮਕ ਗਤੀਵਿਧੀਆਂ ਦੇ ਨਾਲ ਵਿਹਾਰਕ ਢੰਗ ਨਾਲ ਸਿੱਖਿਆ ਦਿੱਤੀ ਜਾਵੇਗੀ।

ਇਹ ਇਕ ਮਹੱਤਵਪੂਰਨ ਪ੍ਰੋਜੈਕਟ ਸੀ, ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਸਹੂਲਤਾਂ ਦੇ ਕੇ ਜ਼ਿਲ੍ਹੇ ਦੀ ਸਿੱਖਿਆ ਪ੍ਰਣਾਲੀ ਨੂੰ ਅਪਗ੍ਰੇਡ ਕਰਨਾ ਸੀ। ਇਹ ਕਦਮ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਅਤਿ ਆਧੁਨਿਕ ਲੀਹਾਂ ’ਤੇ ਮਿਆਰੀ ਸਿੱਖਿਆ ਪ੍ਰਾਪਤ ਕਰਨ ਨੂੰ ਯਕੀਨੀ ਬਣਾਏਗਾ। ਉਨ੍ਹਾਂ ਕਿਹਾ ਕਿ ਇਸ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਆਪਣੇ ਹਾਣੀਆਂ ਨਾਲ ਮੁਕਾਬਲਾ ਕਰਨ ਵਿੱਚ ਵੀ ਮਦਦ ਮਿਲੇਗੀ। ਇਸ ਪ੍ਰਾਜੈਕਟ ਤਹਿਤ ਬੜਾ ਪਿੰਡ, ਭੱਟਨੂਰਾ, ਭਾਰ ਸਿੰਘ ਪੁਰਾ, ਬੰਡਾਲਾ, ਚੱਕ ਕਲਾਂ, ਹੇਰਾਂ, ਡਰੋਲੀ ਕਲਾਂ, ਦਾਦੂਵਾਲ ਜੰਡਿਆਲਾ, ਕਰਾੜੀ, ਕਾਲਾ ਬੱਕਰਾ, ਕਰਤਾਰਪੁਰ, ਪਤਾਰਾ, ਕਪੂਰ ਪਿੰਡ, ਕੋਟਲੀ ਥਾਨ ਸਿੰਘ, ਖਾਂਬਰਾ, ਲਸਾੜਾ ਦੇ ਸਰਕਾਰੀ ਸਕੂਲਾਂ ਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਹੀਆਂ ਖਾਸ, ਲਾਂਬੜਾ, ਮੁਸਤਫ਼ਾਪੁਰ, ਮਹਿਤਪੁਰ, ਮਲਸੀਆਂ, ਨੂਰਮਹਿਲ, ਨਿਹਾਲੂਵਾਲ, ਪੱਤੜ ਕਲਾਂ, ਫਿਲੌਰ, ਪ੍ਰਤਾਪਪੁਰਾ, ਆਦਮਪੁਰ, ਪੂਨੀਆਂ, ਰੰਧਾਵਾ ਮਸੰਦਾ, ਰੁੜਕਾ ਕਲਾਂ, ਸੰਗੋਵਾਲ, ਸ਼ੰਕਰ, ਸੰਮੀਪੁਰ, ਸਮਰਾਏ, ਤੇਹਿੰਗ, ਉਚਾ, ਮੂਲੇਵਾਲ ਖੇੜਾ, ਬਘੇਲਾ, ਕੁਲਾਰ, ਖਾਨਪੁਰ ਢਾਡਾ, ਮਹਿਸਮਪੁਰ ਅਤੇ ਉੱਗੀ ਵਿਖੇ ਸਮਾਰਟ ਕਲਾਸ ਰੂਮ ਸਥਾਪਤ ਕੀਤੇ ਗਏ ਹਨ।

LEAVE A REPLY

Please enter your comment!
Please enter your name here