ਪੰਜਾਬ ਤੇ ਹਰਿਆਣਾ ਉਹ ਕੋਰਟ ਦੇ ਜੱਜਾਂ ਨੇ ਜ਼ਿਲਾ ਕਚਹਿਰੀ ਕੰਪਲੈਕਸ ਦੀ ਨਵੀਂ ਮੰਜ਼ਿਲ ਅਤੇ ਕਿਡ੍ਸ ਕੇਅਰ ਸੈਂਟਰ ਦਾ ਕੀਤਾ ਉਦਘਾਟਨ

0
128

ਜਲੰਧਰ (ਵਰੂਣ)। ਪੰਜਾਬ ਅਤੇ ਹਰਿਆਣਾ ਉਹ ਕੋਰਟ ਦੇ ਜੱਜ ਜਸਟਿਸ ਦਯਾ ਚੌਧਰੀ ਤੇ ਜਸਟਿਸ ਰਾਜਨ ਗੁਪਤਾ ਨੇ ਅੱਜ ਜ਼ਿਲਾ ਕਚਹਿਰੀ ਕੰਪਲੈਕਸ ਦੀ ਨਵੀਂ ਮੰਜ਼ਿਲ, ਜਿਸ ਤੇ ਛੇ ਨਵੀਆਂ ਅਦਾਲਤਾਂ ਹਨ, ਅਤੇ ਕਿਡ੍ਸ ਕੇਅਰ ਸੈਂਟਰ ਦਾ ਉਦਘਾਟਨ ਕੀਤਾ। ਉਦਘਾਟਨ ਉਪਰੰਤ ਆਪਣੇ ਸੰਬੋਧਨ ਵਿਚ, ਜਸਟਿਸ ਚੌਧਰੀ ਨੇ ਪੰਜਾਬ ਦੇ ਤੇ ਖਾਸ ਕਰਕੇ ਜਲੰਧਰ ਦੇ ਲੋਕਾਂ ਦੀ ਮੇਹਨਤ ਅਤੇ ਲਗਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਇਥੇ ਆਉਣਾ ਉਹਨਾਂ ਲਈ ਬੜੇ ਮਾਣ ਵਾਲੀ ਗੱਲ ਹੈ।

ਉਹਨਾਂ ਕਿਹਾ ਕਿ ਜੱਜ, ਵਕੀਲ ਤੇ ਲੋਕ ਸਾਰੇ ਮਿਲ ਕੇ ਭਾਰਤੀ ਨਿਆਪ੍ਰਣਾਲੀ ਦਾ ਇਕ ਅਹਿਮ ਹਿੱਸਾ ਹਨ। ਅੱਜ ਦੇ ਦੌਰ ਵਿਚ ਜਦ ਨਿਆਂਪਾਲਿਕਾ ਦੇਸ਼ ਦੀ ਪ੍ਰਣਾਲੀ ਦੇ ਇਕ ਅਹਿਮ ਹਿੱਸੇ ਵਜੋਂ ਉਭਰੀ ਹੈ ਤਾਂ ਲੋਕਾਂ ਦੀਆਂ ਇਸ ਤੋਂ ਆਸਾਂ ਵਿਚ ਬੇਤਹਾਸ਼ਾ ਵਾਧਾ ਹੋਇਆ ਹੈ। ਜੱਜਾਂ ਦੀ ਲਗਨ ਅਤੇ ਇਮਾਨਦਾਰੀ ਨਿਆਂਪਾਲਿਕਾ ਦਾ ਇਕ ਅਹਿਮ ਅੰਗ ਹੈ ਤਾਂ ਜੋ ਲੋਕ ਉਹਨਾਂ ਵੱਲ ਕੋਈ ਵੀ ਉਂਗਲ ਨਾ ਚੁੱਕ ਸਕਣ। ਇਸੇ ਤਰ੍ਹਾਂ ਲੋਕਾਂ ਨੂੰ ਨਿਆ ਦਿਵਾਉਣ ਲਈ ਵਕੀਲਾਂ ਨੂੰ ਵੀ ਆਪਣਾ ਬਣਦਾ ਫਰਜ਼ ਵਧੀਆ ਢੰਗ ਨਾਲ ਨਿਭਾਉਣਾ ਚਾਹੀਦਾ ਹੈ।

ਭ੍ਰਿਸ਼ਟਾਚਾਰ ਸਮੇਤ ਹੋਰ ਸਮਾਜਿਕ ਅਲਾਮਤਾਂ ਖਿਲਾਫ ਦੂਸਰਾ ਆਜ਼ਾਦੀ ਅੰਦੋਲਨ ਛੇੜਣ ਦਾ ਸੱਦਾ ਦਿੰਦਿਆਂ ਉਹਨਾਂ ਕਿਹਾ ਜੱਜਾਂ ਅਤੇ ਵਕੀਲਾਂ ਨੂੰ ਇਸ ਵਿਚ ਮੋਹਰੀ ਭੂਮਿਕਾ ਅਦਾ ਕਰਨੀ ਚਾਹੀਦੀ ਹੈ ਤਾਂ ਜੋ ਲੋੜਵੰਦ ਲੋਕਾਂ ਨੂੰ ਨਿਆ ਮੁਹਈਆ ਕੀਤਾ ਜਾ ਸਕੇ । ਵਕੀਲਾਂ ਨੂੰ ਔਰਤਾਂ ਦੇ ਹਕਾਂ ਦੀਆ ਰਾਖੀ ਲਈ ਮੋਹਰੀ ਭੂਮਿਕਾ ਅਦਾ ਕਰਨੀ ਚਾਹੀਦੀ ਹੈ। ਸਮਾਜ ਵਿਚ ਬਦਲਾਅ ਲਿਆਉਣ ਲਈ ਪ੍ਰਸ਼ਾਸ਼ਨ ਤੇ ਨਿਆਂਪਾਲਿਕਾ ਨੂੰ ਆਪਣੀ ਬਣਦੀ ਸੇਵਾ ਪੂਰੀ ਨਿਸ਼ਠਾ ਨਾਲ ਨਿਭਾਉਣੀ ਚਾਹੀਦੀ ਹੈ। ਉਹਨਾਂ ਜ਼ੋਰ ਦੇ ਕੇ ਆਖਿਆ ਕਿ ਲੋਕਾਂ ਨੂੰ ਬਿਨਾ ਕਿਸੇ ਬੇਲੋੜੀ ਦੇਰੀ ਦੇ ਨਿਆ ਮੁਹਿਯਾ ਕਰਾਉਣ ਲਈ ਨਿਆਂਪਾਲਿਕਾ, ਵਕੀਲਾਂ ਅਤੇ ਹੋਰ ਮੁਲਾਜ਼ਮਾਂ ਨੂੰ ਆਪਣਾ ਕੰਮ ਵਧੀਆ ਢੰਗ ਨਾਲ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਆਪਣੇ ਸੰਬੋਧਨ ਵਿਚ ਜਸਟਿਸ ਰਾਜਨ ਗੁਪਤਾ ਜੋ ਕਿ ਪੰਜਾਬ ਦੀ ਬਿਲਡਿੰਗ ਕਮੇਟੀ ਦੇ ਚੇਅਰਮੈਨ ਵੀ ਹਨ ਨੇ ਕਿਹਾ ਕਿ ਜਲੰਧਰ ਵਿਚ ਆਉਣਾ ਉਹਨਾਂ ਲਈ ਘਰ ਵਿਚ ਆਉਣ ਵਰਗਾ ਹੈ। ਉਹਨਾਂ ਆਸ ਪ੍ਰਗਟਾਈ ਕਿ ਨਵੀਆਂ ਸਥਾਪਿਤ ਕੀਤੀਆਂ ਛੇ ਅਦਾਲਤਾਂ ਵਕੀਲਾਂ ਅਤੇ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਹੱਲ ਕਰਨਗੀਆਂ। ਨਾਲ ਹੀ ਉਹਨਾਂ ਆਸ ਪ੍ਰਗਟਾਈ ਕਿ ਕ੍ਰੈਚ ਨਾਲ ਅਦਾਲਤਾਂ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਛੋਟੇ ਬੱਚਿਆਂ ਨੂੰ ਸੰਭਾਲਣ ਵਿਚ ਮਦਦ ਮਿਲੇਗੀ । ਜਲੰਧਰ ਸਥਿਤ ਕਚਹਿਰੀ ਕੰਪਲੈਕਸ, ਪੰਜਾਬ ਦੇ ਮਹੱਤਵਪੂਰਨ ਕਚਹਿਰੀ ਕੰਪਲੈਕਸਾਂ ਵਿੱਚੋ ਇਕ ਹੋਣ ਕਾਰਣ ਇਸ ਦੀ ਸਾਂਭ ਸੰਭਾਲ ਬਹੁਤ ਜ਼ਰੂਰੀ ਹੈ । ਉਹਨਾਂ ਨੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਾਰੇ ਵਿਭਾਗਾਂ ਵਲੋਂ ਤੇ ਅਧਿਕਾਰੀਆਂ ਵਲੋਂ ਕੀਤੇ ਗਏ ਯਤਨਾਂ ਦੀ ਵੀ ਸ਼ਲਾਘਾ ਕੀਤੀ। ਆਪਣੇ ਸੰਬੋਧਨ ਵਿਚ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਕਿਹਾ ਕਿ ਇਹ ਜਲੰਧਰ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਪੰਜਾਬ ਤੇ ਹਰਿਆਣਾ ਉਹ ਕੋਰਟ ਦੇ ਦੋ ਸੀਨੀਅਰ ਜੱਜ ਅੱਜ ਇਸ ਸਮਾਗਮ ਵਿਚ ਮੁਖ ਮਹਿਮਾਨ ਵਜੋਂ ਸ਼ਿਰਕਤ ਕਰਨ ਲਈ ਇਥੇ ਪਹੁੰਚੇ ਹਨ। ਉਹਨਾਂ ਆਸ ਪ੍ਰਗਟਾਈ ਕਿ ਜਲੰਧਰ ਕਚਹਿਰੀ ਕੰਪਲੈਕਸ ਵਿਚ ਹੋਇਆ ਵਾਧਾ ਲੋਕਾਂ ਨੂੰ ਹੋਰ ਬੇਹਤਰੀਨ ਢੰਗ ਨਾਲ ਨਿਆ ਦੇਣ ਵਿਚ ਸਹਾਈ ਸਿੱਧ ਹੋਵੇਗਾ। ਉਹਨਾਂ ਵਕੀਲਾਂ ਨੂੰ ਵਿਸ਼ਵਾਸ ਦਿਵਾਇਆ ਕਿ ਪੰਜਾਬ ਸਰਕਾਰ ਉਹਨਾਂ ਨੂੰ ਅਤਿ ਆਧੁਨਿਕ ਬਾਰ ਰੂਮ ਮੁਹਈਆ ਕਰਾਉਣ ਲਈ ਵਚਨਬੱਧ ਹੈ। ਇਸ ਮੌਕੇ ਤੇ ਜ਼ਿਲਾ ਤੇ ਸੈਸ਼ਨ ਜੱਜ ਸੰਜੀਵ ਕੁਮਾਰ ਗਰਗ ਨੇ ਆਏ ਹੋਏ ਸਾਰੇ ਪਤਵੰਤਿਆਂ ਦਾ ਸਨਮਾਨ ਕੀਤਾ ਅਤੇ ਉਹਨਾਂ ਦਾ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਆਪਣੇ ਸੰਬੋਧਨ ਵਿਚ ਜਲੰਧਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸਿੰਘ ਆਏ ਹੋਏ ਸਾਰੇ ਪਤਵੰਤਿਆਂ ਨੂੰ ਜੀ ਆਇਆ ਕਹਿੰਦਿਆਂ ਵਕੀਲਾਂ ਨੂੰ ਦਰਪੇਸ਼ ਮਸਲਿਆਂ ਦਾ ਜ਼ਿਕਰ ਵੀ ਕੀਤਾ। ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਅਮਿਤਾ ਸਿੰਘ ਅਤੇ ਐਡਵੋਕੇਟ ਸ਼ੁਕਰ ਗੁਜਾਰ ਸਿੰਘ ਨੇ ਮੰਚ ਦਾ ਸੰਚਾਲਨ ਕੀਤਾ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਐਸ ਐਸ ਪੀ ਨਵਜੋਤ ਸਿੰਘ ਮਾਹਲ, ਵਧੀਕ ਡਿਪਟੀ ਕੰਮਿਸ਼ਨਰ ਜਸਬੀਰ ਸਿੰਘ, ਕਈ ਜੁਡੀਸ਼ੀਅਲ ਅਫਸਰ ਤੇ ਬਾਰ ਦੇ ਮੇਂਬਰ ਵੀ ਹਾਜ਼ਿਰ ਸਨ।

LEAVE A REPLY

Please enter your comment!
Please enter your name here