ਸਾਇੰਸ ਸਿਟੀ ਨਸ਼ਾ ਰੋਕੂ ਦਿਵਸ ਤੇ ਵੈਬਨਾਰ

ਸਾਇੰਸ ਸਿਟੀ ਨਸ਼ਾ ਰੋਕੂ ਦਿਵਸ ਤੇ ਵੈਬਨਾਰ

ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਵਿਸ਼ਵ ਨਸ਼ਾ ਰੋਕੂ ਦਿਵਸ ਤੇ ਨਸ਼ਿਆਂ ਦੀ ਲਤ ਅਤੇ ਇਲਾਜ

ਕਪੂਰਥਲਾ/ਚੰਦਰ ਸ਼ੇਖਰ ਕਾਲਿਆਂ: ਪੰਜਾਬ ਦੇ ਹਲਾਤ” ਤੇ  ਵੈਬਨਾਰ ਦਾ ਆਯੋਜਨ ਕੀਤਾ ਗਿਆ। ਇਸ ਵਿਚ  ਪੰਜਾਬ ਦੀਆਂ ਵੱਖ ਵੱਖ ਵਿਦਿਅਕ ਸੰਸਥਾਵਾਂ ਦੇ 100 ਦੇ ਕਰੀਬ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ।  ਨਸ਼ਾ ਰੋਕੂ ਦਿਵਸ ਮਨਾਉਣ ਦਾ ਇਸ ਵਾਰ ਦਾ ਥੀਮ “ਸਿਹਤ ਅਤੇ ਮਾਨਵੀ  ਸਕੰਟ ਨੂੰ ਦਰਪੇਸ਼ ਨਸ਼ਾਖੋਰੀ  ਚੁਣੌਤੀਆਂ ਨਾਲ ਨਜਿੱਠਣਾ” ਹੈ। 

ਇਸ ਮੌਕੇ *ਤੇ ਆਪਣੇ ਸ਼ੁਰੂਆਤੀ ਸੰਬੋਧਨ ਵਿਚ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਕਿਹਾ ਸਮਾਜ *ਤੇ ਪੈ ਰਹੇ ਨਸ਼ਿਆਂ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਹਰ 26 ਜੂਨ ਨੂੰ ਵਿਸ਼ਵ ਪੱਧਰ *ਤੇ ਨਸ਼ਾਖੋਰੀ ਅਤੇ ਨਸ਼ਿਆਂ ਦੀ ਗੈਰ—ਕਾਨੂੰਨੀ ਤੱਸਕਰੀ  ਵਿਰੁੱਧ ਨਸ਼ਾ ਰੋਕੂ ਦਿਵਸ ਦਾ ਆਯੋਜਨ  ਜਾਂਦਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਲਤ ਪੂਰੀ ਦੁਨੀਆਂ ਵਿਚ ਇਕ ਗੰਭੀਰ ਰੂਪ ਅਖਤਿਆਰ ਕਰ ਚੁੱਕੀ ਹੈ ਖਾਸ ਕਰਕੇ ਨੌਜਵਾਨ ਵਰਗ ਵਿਚ ਹਰ ਸਾਲ ਨਸ਼ਿਆਂ ਦੇ ਰੁਝਾਨ ਵਿਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦਿਨ ਦੇ ਆਯੋਜਨ ਦਾ ਉਦੇਸ਼ ਤੱਥਾਂ ਦੀ ਖੋਜ ਅਤੇ ਅੰਕੜਿਆਂ ਦਾ ਸੰਚਾਰ ਕਰਨਾ ਹੈੈ ਤਾਂ ਨਸ਼ਿਆਂ ਦੀ ਲਤ ਵਿਚ ਫ਼ਸੇ ਲੋਕਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾ ਸਕੇ । ਉਨ੍ਹਾਂ ਨਸ਼ਾ ਛਡਾਉਣ ਵਿਚ ਲੱਗੀਆਂ ਸਮਾਜਕ  ਜੱਥੇਬੰਦੀਆਂ, ਸੰਗਠਨਾਂ, ਥੈਰਪਿਸਟਾਂ ਅਤੇ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਤੋਂ ਪੀੜ੍ਹਤ ਲੋਕਾਂ ਦੀ ਸਹਾਇਤਾ ਲਈ ਇਕੱਠੇ ਹੋ ਕੇ ਹੰਭਲਾ ਮਾਰੋ।

ਡਾ. ਸੰਦੀਪ ਭੋਲਾ, ਡਿਪਟੀ ਮੈਡੀਕਲ ਕਮਿਸ਼ਨਰ, ਕਪੂਰਥਲਾ ਇਸ ਵੈਬਨਾਰ ਦੇ ਦੌਰਾਨ ਮੁਖ ਬੁਲਾਰੇ ਦੇ ਤੌਰ *ਤੇ ਹਾਜ਼ਰ ਹੋਏ। ਉਨ੍ਹਾਂ ਹਾਜ਼ਰ ਵਿਦਿਆਰਥੀਆਂ ਅਤੇ ਅਧਿਆਪਕਾ ਨੂੰ ਨਸ਼ੇ ਦੀ ਲਤ ਇਕ ਬਹੁਤ ਵੱਡੀ ਬਿਮਾਰੀ ਹੈ  ਸਮਾਜ *ਤੇ ਵੀ ਬਹੁਤ ਵੱਡਾ ਬੋਝ ਹੈ। ਗੁੰਝਲਦਾਰ ਦਿਮਾਗੀ ਇਹ ਬਿਮਾਰੀ ਜਿੱਥੇ ਪਰਿਵਾਰ, ਸਰੀਰ, ਆਰਥਿਕਤਾ ਦੇ ਨੁਕਸਾਨ ਕਰਦੀ ਹੈ ਉੱਥੇ  ਇਸ ਦਾ ਕੰਮਕਾਜ ਅਤੇ ਕਾਨੂੰਨੀ ਵਿਵਸਥਾ *ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ।   ਇਸ ਤਰ੍ਹਾਂ ਦੇ ਨੁਕਸਾਨ ਇਕ ਆਮ ਵਿਅਕਤੀ ਦੇ ਨਾਲ—ਨਾਲ ਸਮਾਜ ਲਈ ਚਿੰਤਾ ਦੇ ਵਿਸ਼ਾ ਹਨ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਸ਼ੇ ਦੀ ਲਤ ਨੂੰ ਰੋਕਣ ਲਈ ਪੰਜਾਬ ਸਰਕਾਰ ਬਹੁਤ ਸਾਰੇ ਬਦਲ ਅਤੇ ਇਲਾਜ ਮੁਹੱਈਆ ਕਰਵਾਏ ਗਏ ਹਨ । ਇਸ ਵੇਲੇ  ਪੰਜਾਬ ਵਿਚ 32 ਸਰਕਾਰੀ ਨਸ਼ਾ ਛਡਾਊ ਕੇਂਦਰਾਂ, 18 ਸਰਕਾਰੀ ਦੇ ਨਾਲ—ਨਾਲ 200 ਤੋਂ ਵੱਧ  ਪ੍ਰਾਈਵੇਟ ਮੁੜ ਵਸੇਬਾ ਕੇਂਦਰ ਨਸ਼ਾ ਮੁਕਤੀ ਵਾਲੇ ਪਾਸੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਨੌਜਵਾਨਾਂ ਨੂੰ ਨਸ਼ਿਆਂ ਦੀ ਲਤ ਵਿਚੋਂ ਕਢੱਣ ਲਈ ਪੰਜਾਬ ਸਰਕਾਰ ਵਲੋਂ ਕਈ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਉਲੀਕੇ ਗਏ ਹਨ। 

ਇਸ ਮੌਕੇ ਸਾਇੰਸ ਸਿਟੀ ਦੇ  ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਨੱਸ਼ਿਆਂ ਦੀ ਸਮੱਸਿਆਂ ਜਿੱਥੇ ਮਨੁੱਖਤਾ ਲਈ ਵੱਡੀ ਹੋੜਕ ਹੈ ਉੱਥੇ ਹੀ ਦੇਸ਼ ਦੀ ਸਮਾਜਿਕ ਅਤੇ ਆਰਥਿਕਤਾ ਲਈ ਵੱਡੀਆਂ ਸਮੱਸਿਆਵਾਂ ਪੈਦਾ ਕਰਦੀ ਹੈ। ਉਨ੍ਹਾਂ ਕਿਹਾ ਕਿ  ਨਸ਼ਿਆਂ ਦੀ ਵਰਤੋਂ ਅਤੇ ਤਸਕਰੀ ਨੂੰ ਰੋਕਣਾ ਸਰਕਾਰਾਂ ਦੀ ਜ਼ਿੰਮੇਵਾਰੀ ਤਾਂ ਹੈ ਹੀ ਪਰ ਇਸ ਦੇ ਨਾਲ—ਨਾਲ ਸਮਾਜ ਭਾਈਚਾਰਿਆਂ ਦੇ ਯੋਗਦਾਨ ਦੀ ਬਹੁਤ ਅਹਿਮ ਲੋੜ ਹੈ।