ਐਸ.ਪੀ. ਓਬਰਾਏ ਨੂੰ ਸਕੂਲ ਦੇ ਵਿਦਿਆਰਥੀਆਂ ਲਈ ਵਾਟਰ ਕੂਲਰ ਅਤੇ ਆਰ ਓ ਲਗਾਉਣ ਲਈ ਬੇਨਤੀ

ਐਸ.ਪੀ. ਓਬਰਾਏ ਨੂੰ ਸਕੂਲ ਦੇ ਵਿਦਿਆਰਥੀਆਂ ਲਈ ਵਾਟਰ ਕੂਲਰ ਅਤੇ ਆਰ ਓ ਲਗਾਉਣ ਲਈ ਬੇਨਤੀ

ਤਲਵਾੜਾ (ਸੋਨੂ ਥਾਪਰ)।  ਸਰਕਾਰੀ ਮਾਡਲ ਹਾਈ ਸਕੂਲ, ਸੈਕਟਰ-2 ਤਲਵਾੜਾ (ਹੁਸ਼ਿਆਰਪੁਰ)) ਵਿਖੇ ਐਸ.ਪੀ. ਓਬਰਾਏ ਵਲੋਂ ਚਲਾਏ ਜਾ ਰਹੇ ਸਰਬੱਤ ਦਾ ਭਲਾ ਟਰੱਸਟ ਪਟਿਆਲਾ ਦੇ ਤਲਵਾੜਾ ਦੇ ਇੰਚਾਰਜ ਪ੍ਰੋਫੈਸਰ ਅਜੇ ਸਹਿਗਲ ਨੇ ਸਕੂਲ ਦਾ ਦੌਰਾ ਕੀਤਾ ਅਤੇ ਸਕੂਲ ਵਿੱਚ ਆ ਰਹੀਆਂ ਸਮਸਿਆਵਾਂ ਨੂੰ ਧਿਆਨ ਨਾਲ ਸੁਣਿਆ।

ਇਸ ਮੌਕੇ ਮੁੱਖ ਅਧਿਆਪਕਾ ਰੀਤਿਕਾ ਠਾਕੁਰ ਵਲੋਂ ਪ੍ਰੋਫੈਸਰ ਸਾਹਿਬ ਨੂੰ ਜਾਣਕਾਰੀ ਦਿੱਤੀ ਗਈ ਕਿ ਸਕੂਲ ਵਿੱਚ ਲਗਭਗ 900 ਵਿਦਿਆਰਥੀ ਪੜ੍ਹਦੇ ਹਨ ਅਤੇ ਇਹਨਾਂ ਵਿੱਚੋਂ ਜਿਆਦਾਤਰ ਵਿਦਿਆਰਥੀ ਗਰੀਬ ਘਰਾਂ ਦੇ ਹਨ। ਇਹਨਾਂ ਵਿਦਿਆਰਥੀਆਂ ਲਈ ਗਰਮੀ ਦੇ ਮੌਸਮ ਵਿੱਚ ਪੀਣ ਦੇ ਠੰਡੇ ਪਾਈ ਦੀ ਲੋੜ ਹੈ। ਇਸ ਮੌਕੇ ਤੇ ਮੁੱਖ ਅਧਿਆਪਕਾ ਅਤੇ ਸਮੂਹ ਸਟਾਫ ਵਲੋਂ ਸਕੂਲ ਵਿੱਚ ਵਾਟਰ ਕੂਲਰ ਅਤੇ ਆਰ ਓ ਲਗਾਉਣ ਲਈ ਇਕ ਬੇਨਤੀ ਪੱਤਰ ਪ੍ਰੋਫੈਸਰ ਸਹਿਗਲ ਨੂੰ ਦਿੱਤਾ ਗਿਆ।

ਮੁੱਖ ਅਧਿਆਪਕਾ ਸ਼੍ਰੀਮਤੀ ਰੀਤਿਕਾ ਠਾਕੁਰ ਨੇ ਕਿਹਾ ਕਿ ਸਕੂਲ ਦੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਆਸ ਹੈ ਸ੍ਰੀ ਐਸ.ਪੀ. ਓਬਰਾਏ ਵਲੋਂ ਜਲਦੀ ਹੀ ਸਾਡੀ ਬੇਨਤੀ ਸਵਿਕਾਰ ਕੀਤੀ ਜਾਵੇਗੀ ਅਤੇ ਸਕੂਲ ਦੇ ਵਿਦਿਆਰਥੀਆਂ ਨੂੰ ਆਉਣ ਵਾਲੇ ਗਰਮੀ ਦੇ ਮੌਸਮ ਵਿੱਚ ਪੀਏ ਲਈ ਠੰਡਾ ਪਾਣੀ ਉਪਲਬਧ ਹੋਵੇਗਾ। ਪ੍ਰੋਫੈਸਰ ਸਹਿਗਲ ਨੇ ਦੱਸਿਆ ਕਿ ਐਸ.ਪੀ. ਓਬਰਾਏ ਵਲੋਂ ਹਮੇਸ਼ਾ ਹੀ ਵੱਧ-ਚੱੜ ਕੇ ਗਰੀਬ ਬੱਚਿਆਂ ਦੀ ਮਦਦ ਕੀਤੀ ਜਾਂਦੀ ਰਹੀ ਹੈ ਅਤੇ ਜਲਦੀ ਹੀ ਸਕੂਲ ਦੀ ਮੰਗ ਪੂਰੀ ਕੀਤੀ ਜਾਵੇਗੀ।