ਪੰਜਾਬ : ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵਰਕਰਾਂ ਵਲੋਂ ਐਸ ਡੀ ਐਮ ਦਫਤਰ ਅੱਗੇ ਕੀਤਾ ਧਰਨਾਂ ਪ੍ਰਦਸ਼ਨ, ਦੇਖੋ ਵੀਡਿਓ

ਪੰਜਾਬ : ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵਰਕਰਾਂ ਵਲੋਂ ਐਸ ਡੀ ਐਮ ਦਫਤਰ ਅੱਗੇ ਕੀਤਾ ਧਰਨਾਂ ਪ੍ਰਦਸ਼ਨ, ਦੇਖੋ ਵੀਡਿਓ

ਗੜ੍ਹਸ਼ੰਕਰ : ਸ਼੍ਰੋਮਣੀ ਅਕਾਲੀ ਦਲ ਵਲੋਂ ਮਨਾਏ ਜਾ ਰਹੇ ਇਨਸਾਫ ਸਪਤਾਹ ਦੇ ਮੱਦੇਨਜ਼ਰ ਗੜ੍ਹਸ਼ੰਕਰ ਵਿੱਖੇ ਸੁਰਿੰਦਰ ਸਿੰਘ ਭੁਲੇਵਾਲ ਰਾਠਾ ਸਾਬਕਾ ਵਿਧਾਇਕ ਦੀ ਅਗੁਆਵੀ ਦੇ ਵਿੱਚ ਇਲਾਕੇ ਦੀ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵਰਕਰਾਂ ਵਲੋਂ ਐਸ ਡੀ ਐਮ ਦਫਤਰ ਗੜ੍ਹਸ਼ੰਕਰ ਦੇ ਅੱਗੇ ਧਰਨਾਂ ਪ੍ਰਦਸ਼ਨ ਕੀਤਾ ਗਿਆ। ਇਸ ਧਰਨਾਂ ਪ੍ਰਦਸ਼ਨ ਦੇ ਵਿੱਚ ਸਾਬਕਾ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਵੀ ਸ਼ਾਮਿਲ ਹੋਏ।

ਇਸ ਮੌਕੇ ਸੁਰਿੰਦਰ ਸਿੰਘ ਭੁਲੇਵਾਲ ਰਾਠਾ ਸ਼੍ਰੋਮਣੀ ਅਕਾਲੀ ਦਲ ਅਤੇ ਸਾਬਕਾ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ ਉਨ੍ਹਾਂ ਵਿਚੋਂ ਇੱਕ ਵੀ ਵਾਧਾ ਇੱਕ ਸਾਲ ਦੇ ਵਿੱਚ ਪੂਰਾ ਨਹੀਂ ਕਰ ਸਕੀ,  ਫ਼ਿਰ ਚਾਹੇ ਉਹ ਮਹਿਲਾਵਾਂ ਲਈ 1 ਹਜਾਰ ਰੁਪਏ ਦਾ ਵਾਅਦਾ ਹੋਵੇ , ਪੈਨਸ਼ਨ 2500 ਰੁਪਏ ਅਤੇ ਸ਼ਗਨ ਸਕੀਮ 51 ਹਜ਼ਾਰ ਰੁਪਏ ਜਾਂ ਹੋਰ ਕਈ ਵਾਅਦੇ ਹੋਣ ।  ਉਨ੍ਹਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁਹੱਲਾ ਕਲਿਨੀਕਾਂ ਤੇ 20 ਲੱਖ ਰੁਪਏ ਲਗਾਉਣ ਦਾ ਦਾਅਵਾ ਕਰ ਰਹੀ ਹੈ ਜਿਹੜੇ ਕਿ ਪਹਿਲਾਂ ਤੋਂ ਚੱਲ ਰਹੇ ਮਿੰਨੀ ਪੀਐੱਚਸੀ ਸੈਂਟਰ ਸੀ ਜਿਨ੍ਹਾਂ ਤੇ ਸਿਰਫ਼ ਰੰਗ ਹੀ ਕੀਤਾ ਗਿਆ ਅਤੇ ਸ਼ਹੀਦ ਭਗਤ ਸਿੰਘ ਜੀ ਦੀ ਸੋਚ ਤੇ ਪਹਿਰਾ ਦੇਣ ਦੀ ਗੱਲ ਕਰਨ ਵਾਲੀ ਸਰਕਾਰ ਨੇ ਸ਼ਹੀਦ ਭਗਤ ਸਿੰਘ ਜੀ ਦੀ ਮਾਤਾ ਵਿਧਿਆਵਤੀ ਦੇ ਨਾਂ ਤੇ ਬਣਿਆ ਹਸਪਤਾਲ ਅੱਜ ਮੁਹੱਲਾ ਕਲੀਨਿਕ ਦਾ ਨਾਂ ਰੱਖ ਦਿੱਤਾ ਜੋ ਮੰਦਵਾਗਾ ਹੈ। 

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਵਾਂ ਫਰਮਾਨ ਜਾਰੀ ਕੀਤਾ ਹੈ ਜਿਸਦੇ ਵਿੱਚ ਹੁਣ ਪੰਜਾਬ ਦੀ ਹਰ ਦੁਕਾਨ ਤੇ ਸ਼ਰਾਬ ਉਪਲਬਧ ਹੋਵੇਗੀ ਜੋ ਮੰਦਵਾਗਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਗਰੀਬ ਵਰਗ ਲੋਕਾਂ ਦੇ 30 ਪ੍ਰਤੀਸ਼ਤ ਕਾਰਡ ਕੱਟਣ ਨਾਲ ਗਰੀਬਾਂ ਤੇ ਡਾਕਾ ਮਾਰਿਆ ਹੈ ਜਿਸਦੇ ਕਾਰਨ ਸੂਬੇ ਭਰ ਦੇ ਵਿੱਚ ਹਾਹਾਕਾਰ ਮੱਚੀ ਹੋਈ ਹੈ। ਉਨ੍ਹਾਂ ਕਿਹਾ ਕਿ ਗੜ੍ਹਸ਼ੰਕਰ ਇਲਾਕੇ ਦੀਆਂ ਸੜਕਾਂ ਦੀ ਸਾਰ ਨਹੀਂ ਲਈ ਗਈ, ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ 45 ਹਜ਼ਾਰ ਕਰੋੜ ਰੁਪਏ ਦਾ ਕਰਜਾਈ ਕਰ ਦਿੱਤਾ ਹੈ ਅਤੇ ਅੱਜ ਸੂਬੇ ਭਰ ਦੇ ਵਿੱਚ ਅਮਨ ਸ਼ਾਂਤੀ ਪੁਰੀ ਤਰ੍ਹਾਂ ਨਾਲ ਭੰਗ ਹੋ ਚੁੱਕੀ ਹੈ।