ਪ੍ਰਧਾਨ ਪਰਮਜੀਤ ਸਿੰਘ ਅਤੇ ਸਾਥੀਆਂ ਨੇ ਕੀਤੀ ਐਸ ਪੀ ਮਨਜੀਤ ਕੌਰ ਸੈਣੀ ਨਾਲ ਮੁਲਾਕਾਤ

ਪ੍ਰਧਾਨ ਪਰਮਜੀਤ ਸਿੰਘ ਅਤੇ ਸਾਥੀਆਂ ਨੇ ਕੀਤੀ ਐਸ ਪੀ ਮਨਜੀਤ ਕੌਰ ਸੈਣੀ ਨਾਲ ਮੁਲਾਕਾਤ

ਕਪੂਰਥਲਾ/ਚੰਦਰ ਸ਼ੇਖਰ ਕਾਲੀਆ: ਇਨਸਾਫ ਦੀ ਆਵਾਜ਼ ਪੰਜਾਬ ਦੀ ਜਿਲ੍ਹਾਂ ਇਕਾਈ ਵੱਲੋ ਪ੍ਰਧਾਨ ਪਰਮਜੀਤ ਸਿੰਘ ਨੇ ਆਪਣੇ ਸਾਥਿਆਂ ਦੇ ਨਾਲ ਪੀ.ਏ.ਸੀ.ਐਲ. ਕੰਪਨੀ ਦੇ ਵਰਕਰਾਂ ਖਿਲਾਫ ਕਾਰਵਾਈ ਨਾ ਕਰਨ ਸਬੰਧੀ ਐਸ.ਪੀ. ਮਨਜੀਤ ਕੌਰ ਸੈਣੀ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੋਰਾਨ ਪ੍ਰਧਾਨ ਪਰਮਜੀਤ ਸਿੰਘ ਨੇ ਦੱਸਿਆ ਕਿ ਸੇਬੀ (ਸਕਿਉਕਟੀ ਐਕਸਚੇਂਜ ਬੋਰਡ ਆਪ ਇੰਡੀਆ) ਵੱਲੋ 21-08-2014 ਨੂੰ ਇੰਨਵੈਸਟਮੈਂਟ ਕੰਪਨੀ ਪੀ.ਏ.ਸੀ.ਐਲ (ਪਰਲਜ਼) ਕੰਪਨੀ ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਸੀ। ਇਸ ਕੰਪਨੀ ਦੇ ਲੱਖਾਂ ਵਰਕਰਾਂ ਨੇ ਕਰੋੜਾਂ ਨਿਵੇਸ਼ਾਂ ਦੇ ਅਰਬਾਂ ਰੁਪਏ ਇਸ ਕੰਪਨੀ ਵਿੱਚ ਨਿਵੇਸ਼ ਕਰਾਏ ਸਨ। ਸੇਬੀ ਵੱਲੋ ਕੰਪਨੀ ਉੱਤੇ ਰੋਕ ਲਗਾ ਦੇਣ ਨਾਲ ਨਿਵੇਸ਼ਾਂ ਦੇ ਅਰਬਾਂ ਰੁਪਏ ਕੰਪਨੀ ਵਿੱਚ ਫਸੇ ਹੋਏ ਹਨ।

ਜਿਸ ਤੋਂ ਨਿਵੇਸ਼ਾ ਵੱਲੋ ਕੰਪਨੀ ਦੇ ਵਰਕਾਂ ਤੇ ਏਜੰਟਾ ਨੂੰ ਤੰਗ-ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ।ਆਖੀਰ ਇਨਸਾਫ ਦੀ ਆਵਾਜ਼ ਆਰਗੇਨਾਈਜੇਸ਼ਨ ਜੋ ਕਿ ਕੰਪਨੀ ਦੇ ਪੀੜਤ ਏਜੰਟਾਂ ਦੀ ਇਕ ਜਥੇਬੰਦੀ ਹੈ, ਵਲੋਂ ਸੁਪਰੀਮ ਕੋਰਟ ਵਿੱਚ ਕੇਸ ਲਗਾਇਆ ਗਿਆ ਸੀ, ਜਿਸ ਦਾ ਫੈਸਲਾ 02-02-2016 ਨੂੰ ਸੁਪਰੀਮ ਕੋਰਟ ਦੇ ਜੱਜ ਵੱਲੋ ਕਰਦੇ ਹੋਏ ਇੱਕ ਕਮੇਟੀ ਦਾ ਗਠਨ ਕੀਤਾ, ਜਿਸ ਨੂੰ ਹਿਦਾਇਤ ਕੀਤੀ ਗਈ ਸੀ ਕਿ ਕੰਪਨੀ ਦੀ ਪ੍ਰੋਪਟਰੀ ਵੇਚ ਕੇ 6 ਮਹੀਨੇ ਦੇ ਅੰਦਰ ਨਿਵੇਸ਼ਾਂ ਦਾ ਪੈਸਾ ਸਮੇਤ ਵਿਆਜ ਵਾਪਿਸ ਕਰੇਗੀ।

ਪਰ 6 ਸਾਲ ਬੀਤ ਜਾਣ ਤੋਂ ਬਾਅਦ ਵੀ ਹੱਲੇ ਤਕ ਨਿਵੇਸ਼ਕਾਂ ਦੇ ਪੈਸੇ ਉਨ੍ਹਾਂ ਨੂੰ ਨਹੀਂ ਮਿਲੇ, ਜਿਸ ਕਰਕੇ ਲੋਕ ਕੰਪਨੀ ਦੇ ਨਿਵੇਸ਼ਕਾ ਨੂੰ ਤੰਗ-ਪਰੇਸ਼ਾਨ ਕਰ ਰਹੇ ਹਨ।ਜਿਸ ਕਰਕੇ ਕੰਪਨੀ ਦੇ ਨਿਵੇਸ਼ਕਾਂ ਦਾ ਜੀਣਾ-ਮੁਸ਼ਕਲ ਹੋ ਗਿਆ ਹੈ। ਕਈ ਨਿਵੇਸ਼ਕਾ ਵੱਲੋ ਤੰਗ-ਪਰੇਸ਼ਾਨ ਹੋਏ ਕੰਪਨੀ ਦੇ ਏਜੰਟਾ ਵੱਲੋ ਆਤਮ ਹੱਤਿਆ ਕਰ ਚੁੱਕੇ ਹਨ।ਕਈ ਥਾਣਿਆ ਵਿੱਚ ਨਿਵੇਸ਼ਕਾ ਵੱਲੋ ਏਜੰਟਾ ਦੇ ਖਿਲਾਫ ਦਰਖਾਸਤਾਂ ਵੀ ਦਿੱਤੀਆ ਗਈਆ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਮੁੱਖਮੰਤਰੀ ਭਗਵੰਤ ਸਿੰਘ ਮਾਨ ਵੱਲੋ ਕੀਤੇ ਗਏ ਆਪਣੇ ਵਾਦੇ ਅਨੁਸਾਰ ਕੰਪਨੀ ਦੇ ਨਿਵੇਸ਼ਕਾ ਦੇ ਪੈਸੇ ਜਲਦ ਤੋਂ ਜਲਦ ਵਾਪਿਸ ਦਵਾਏ ਜਾਣ। ਅੰਤ ਉਨ੍ਹਾਂ ਮੰਗ ਕੀਤੀ ਕੀ ਇਨ੍ਹਾਂ ਨਿਵੇਸ਼ਕਾਂ ਵੱਲੋ ਏਜੰਟਾ ਖਿਲਾਫ ਦਿੱਤੀਆ ਗਿਆਂ ਦਰਖਾਸਤਾਂ ਨੂੰ ਰੱਦ ਕੀਤਾ ਜਾਵੇ।ਇਸ ਦੋਰਾਨ ਐਸ.ਪੀ. ਮਨਜੀਤ ਕੌਰ ਸੈਣੀ ਨੇਂ ਵਿਸ਼ਵਾਸ਼ ਦਵਾਇਆ ਗਿਆ ਕਿ ਇਨ੍ਹਾਂ ਏਜੰਟਾ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਇਸ ਮੌਕੇ ਤੇ ਸੁਰਜੀਤ ਸਿੰਘ, ਬਲਬੀਰ ਸਿੰਘ, ਹਰਮੇਸ਼ਪਾਲ ਸਿੰਘ, ਮੋਹਨ ਸਿੰਘ ਕਪੂਰਥਲ, ਅਸ਼ਵਨੀ ਭੋਲਾ, ਨਰੇਸ਼ ਕੁਮਾਰ, ਅਵਤਾਰ ਸਿੰਘ, ਦਲਜਿੰਦਰ ਜੀਤ ਸਿੰਘ ਭੁੱਲਥ, ਗੁਰਮੀਤ ਸਿੰਘ, ਸੁਲੱਖਣ ਸਿੰਘ ਆਦਿ ਮੋਜੂਦ ਸਨ।