ਜੈ ਮਿਲਾਪ ਲੈਬੋਰਟਰੀ ਐਸੋਸੀਏਸ਼ਨ ਕਪੂਰਥਲਾ ਦੇ ਮੈਂਬਰਾਂ ਦਾ ਵੱਖ-ਵੱਖ ਅਹੁਦਿਆਂ ਨਾਲ ਸਨਮਾਨ

ਜੈ ਮਿਲਾਪ ਲੈਬੋਰਟਰੀ ਐਸੋਸੀਏਸ਼ਨ ਕਪੂਰਥਲਾ ਦੇ ਮੈਂਬਰਾਂ ਦਾ ਵੱਖ-ਵੱਖ ਅਹੁਦਿਆਂ ਨਾਲ ਸਨਮਾਨ

ਕਪੂਰਥਲਾ/ਚੰਦਰ ਸ਼ੇਖਰ ਕਾਲੀਆ: ਜੈ ਮਿਲਾਪ ਲੈਬੋਰਟਰੀ ਦੀ ਇਕ ਸੂਬਾ ਪੱਧਰੀ ਸਟੇਟ ਬਾਡੀ ਦੀ ਇਕ ਮੀਟਿੰਗ ਮੋਗਾ ਵਿਖੇ ਹੋਈ ਜਿਸ ਵਿਚ ਜ਼ਿਲ੍ਹਾ ਕੋਰ ਕਮੇਟੀ ਤੇ ਬਲਾਕ ਕੋਰ ਤੇ ਕੁਝ ਸੀਨੀਅਰ ਕਪੂਰਥਲਾ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ| ਮੀਟਿੰਗ ਦੌਰਾਨ ਜੈ ਮਿਲਾਪ ਲੈਬੋਰਟਰੀ ਐਸੋਸੀਏਸ਼ਨ ਬਲਾਕ ਕਪੂਰਥਲਾ ਦੇ ਕੁਝ ਮੈਂਬਰਾਂ ਨੂੰ  ਸਟੇਟ ਬਾਡੀ ਦੀ ਦੇ ਮੈਂਬਰ ਵਜੋਂ ਨਿਵਾਜਿਆ ਗਿਆ|

ਇਸ ਮੌਕੇ 'ਤੇ ਪੰਜਾਬ ਪ੍ਰਧਾਨ ਜਗਦੀਪ ਭਾਰਦਵਾਜ, ਸੈਕਟਰੀ ਰਾਜਨ ਬੈਕਟਰ, ਸੁਰਜੀਤ ਸਿੰਘ ਚੰਦੀ ਕੈਸ਼ੀਅਰ ਪੰਜਾਬ ਨੇ ਕਪੂਰਥਲਾ ਦੇ ਅਰਜਨ ਸਿੰਘ ਨੂੰ ਸੋਸ਼ਲ ਵੈੱਲਫੇਅਰ ਕਮੇਟੀ ਮੈਂਬਰ, ਅਮਨਜੋਤ ਸਿੰਘ ਵਾਲੀਆ ਨੂੰ  ਮੀਡੀਆ ਵਿੰਗ ਵਾਈਸ ਚੇਅਰਮੈਨ, ਅਖਿਲ ਕੌੜਾ ਨੂੰ  ਆਰ.ਟੀ.ਆਈ. ਕਮੇਟੀ ਮੈਂਬਰ, ਸੁਖਿੰਦਰ ਸਿੰਘ ਸਿੱਧੂ ਨੂੰ ਮੀਡੀਆ ਵਿੰਗ ਮੈਂਬਰ, ਅੰਕਿਤ ਯਾਦਵ ਨੂੰ ਸਟੂਡੈਂਟ ਵਿੰਗ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ| ਜੈ ਮਿਲਾਪ ਜ਼ਿਲ੍ਹਾ ਕਪੂਰਥਲਾ ਦੇ ਅਹੁਦੇਦਾਰਾਂ ਨੂੰ ਵੱਖ-ਵੱਖ ਅਹੁਦਿਆਂ ਨਾਲ ਨਿਵਾਜਣ 'ਤੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਐਮ.ਪੀ. ਸਿੰਘ ਤੇ ਮੀਡੀਆ ਵਿੰਗ ਦੇ ਚੇਅਰਮੈਨ ਅਮਨਜੋਤ ਸਿੰਘ ਵਾਲੀਆ ਤੇ ਹੋਰਾਂ ਨੇ ਸਟੇਟ ਬਾਡੀ ਦੇ ਅਹੁਦੇਦਾਰਾਂ ਧੰਨਵਾਦ ਕੀਤਾ |