ਕਪੂਰਥਲਾ ਵਿੱਚ 4 ਸਾਲ ਦੇ ਬੱਚੇ ਪ੍ਰੀਤਮ ਸ਼ਰਮਾ ਦੇ ਅਪਹਰਣ ਦੀ ਕੋਸ਼ਿਸ਼ ਨੂੰ ਸਮਾਜ ਸੇਵੀ ਅਮਨਦੀਪ ਗੋਲਡੀ ਨੇ ਕੀਤਾ ਨਾਕਾਮ

ਕਪੂਰਥਲਾ ਵਿੱਚ 4 ਸਾਲ ਦੇ ਬੱਚੇ ਪ੍ਰੀਤਮ ਸ਼ਰਮਾ ਦੇ ਅਪਹਰਣ ਦੀ ਕੋਸ਼ਿਸ਼ ਨੂੰ ਸਮਾਜ ਸੇਵੀ ਅਮਨਦੀਪ ਗੋਲਡੀ ਨੇ ਕੀਤਾ ਨਾਕਾਮ

ਅਪਹਰਣ ਕਰਨ ਵਾਲੇ ਮੌਕੇ ਤੋਂ ਫਰਾਰ, ਬੱਚਾ ਮੌਕੇ ਤੇ ਪਹੁੰਚੀ ਪੀਸੀਆਰ ਦੀ ਟੀਮ ਦੇ ਕੀਤਾ ਹਵਾਲੇ

ਕਪੂਰਥਲਾ ( ਚੰਦਰ ਸ਼ੇਖਰ ਕਾਲੀਆ) ਅੱਜ ਸਵੇਰੇ ਰਾਨੀ ਸਾਹਿਬ ਮੰਦਰ ਅਮ੍ਰਿਤਸਰ ਰੋਡ  ਦੇ ਬਾਹਰ ਦੋ ਵਿਅਕਤੀ ਇਕ ਬੱਚੇ ਨੂੰ ਆਪਣੇ ਨਾਲ ਲੈ ਕੇ ਜਾ ਰਹੇ ਸਨ ਤੇ ਬੱਚਾ ਰੋ ਰਿਹਾ ਸੀ ਸ਼ਕ ਹੋਣ ਤੇ ਰਾਨੀ ਸਾਹਿਬ ਮੰਦਰ ਦੇ ਬਾਹਰ ਹੀ ਅਖਬਾਰ ਪੜ੍ਹ ਰਹੇ ਸਮਾਜ ਸੇਵੀ ਅਮਨਦੀਪ ਗੋਲਡੀ ਨੇ ਉਨ੍ਹਾਂ ਦੋਨਾਂ ਵਿਅਕਤੀਆਂ ਨੂੰ ਰੋਕ ਲਿਆ ਤੇ ਉਸ ਦੁਆਰਾ ਪੁੱਛਣ ਤੇ ਕਿ ਇਹ ਬੱਚਾ ਕਿਉਂ ਰੋ ਰਿਹਾ ਹੈ ਤਾਂ ਦੋਵੇਂ ਆਪਹਰਣ ਕਰਨ ਵਾਲੇ ਘਬਰਾ  ਗਏ ਤੇ ਇਹ ਪੁੱਛਣ ਤੇ ਆਪਹਰਣ ਕਰਨ ਵਾਲੇ ਅਮਨਦੀਪ ਗੋਲਡੀ ਨਾਲ ਹੱਥੋਪਾਈ ਕਰਨੀ ਸ਼ੁਰੂ ਕਰ ਦਿਤੀ।

 ਇਸ ਹੱਥੋਪਾਈ ਵਿੱਚ ਅਮਨਦੀਪ ਗੋਲਡੀ ਨੇ ਬੱਚਾ ਉਨ੍ਹਾਂ ਕੋਲੋਂ ਖੋਹ ਲਿਆ ਤੇ ਮੌਕੇ ਤੇ ਲੋਕਾਂ ਨੂੰ ਇਕੱਠੇ ਹੁੰਦੇ ਦੇਖ ਦੋਵੇਂ ਆਪਹਰਣ ਕਰਨ ਵਾਲੇ ਫਰਾਰ ਹੋ ਗਏ ਮੌਕੇ ਤੇ ਪਹੁੰਚੀ ਐਨਕਾਊਂਟਰ ਦੀ ਟੀਮ ਵੱਲੋਂ ਪੁਲਿਸ ਕੰਟਰੋਲ ਰੂਮ ਫੋਨ ਕੀਤਾ ਗਿਆ ਤਾਂ ਤੁਰੰਤ ਪਿ ਸੀ ਆਰ ਦੀਆਂ ਟੀਮਾਂ ਤੇ ਸਕਿਉਰਿਟੀ ਬਰਾਂਚ ਤੋਂ ਏ ਐਸ ਆਈ ਸੰਜੀਵ ਸ਼ਰਮਾ ਵੀ  ਰਾਨੀ ਸਾਹਿਬ ਮੰਦਰ ਅਮ੍ਰਿਤਸਰ ਰੋਡ ਤੇ ਪਹੁੰਚੇ  ਤੇ ਬੱਚਾ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਸਾਡੇ ਨਾਲ ਗਲ ਬਾਤ ਕਰਦਿਆਂ ਸਮਾਜ ਸੇਵੀ ਅਮਨਦੀਪ ਗੋਲਡੀ ਨੇ ਦੱਸਿਆ ਕਿ ਉਹ ਤਾਂ ਰੋਜ ਦੀ ਤਰ੍ਹਾਂ ਹੀ ਅੱਜ ਵੀ ਅਖਬਾਰ ਲੈਣ ਲਈ ਆਈਅ ਸੀ ਸ਼ੱਕ ਹੋਣ ਤੇ ਉਨ੍ਹਾਂ ਆਪਹਰਣ ਕਰਨ ਵਾਲਿਆਂ ਨੂੰ ਰੋਕਿਆ ਤਾਂ ਮਾਮਲਾ ਕੁਝ ਹੋਰ ਹੀ ਨਿਕਲਿਆ ਅਮਨਦੀਪ ਗੋਲਡੀ ਨੇ ਦੱਸਿਆ ਕਿ ਉਸ ਵਲੋਂ ਇਕ ਬਾਰ ਖਤਰਨਾਕ ਕੈਦੀ ਜੋ ਕਪੂਰਥਲਾ ਦੇ ਸਿਵਲ ਹਸਪਤਾਲ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਤੇ ਉਸ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਸੀ ਤੇ ਨਾਲ ਹੀ ਉਨ੍ਹਾਂ ਦਸਿਆ ਕਿ ਉਨ੍ਹਾਂ ਵੱਲੋਂ ਕਪੂਰਥਲਾ ਦੇ ਕਰਤਾਰਪੁਰ ਰੋਡ ਤੇ ਹੋਏ ਭਿਆਨਕ ਸੜਕ ਹਾਦਸੇ ਵਿੱਚ ਹੋਏ ਜਖਮੀ ਨੂੰ ਕਪੂਰਥਲਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।

ਸੀਟੀ ਥਾਨਾ ਐਸ ਐਚ ਓ ਦੀ ਤੇਜ ਕਰਵਾਈ ਕਰਕੇ ਬੱਚਾ ਪ੍ਰੀਤਮ ਸ਼ਰਮਾ ਆਪਣੇ ਮਾਤਾ ਪਿਤਾ ਕੋਲ ਸੁਰੱਖਿਅਤ ਪਹੁੰਚ ਗਿਆ ਸੀਟੀ ਥਾਨਾ ਐਸ ਐਚ ਓ ਸੁਰਜੀਤ ਸਿੰਘ ਪੱਤੜ ਨੇ ਬੱਚਾ ਉਸ ਦੇ ਮਾਂ ਪਿਓ ਨੂੰ ਸੌਂਪ ਦਿੱਤਾ ਅਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਮਨਦੀਪ ਗੋਲਡੀ ਵਰਗੇ ਸਮਾਜ ਸੇਵੀ ਨੂੰ ਪੁਲਿਸ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਬੱਚੇ ਦੀ ਮਾਂ ਗਾਯਤਰੀ ਕੁਮਾਰੀ ਨੇ ਦੱਸਿਆ ਕਿ ਉਹ ਕਪੂਰਥਲਾ ਦੇ ਹੱਥੀ ਖਾਨੇ ਮੁਹਾਲੇ ਵਿੱਚ ਰਹਿੰਦੇ ਹਨ  ਸਵੇਰੇ ਉਨ੍ਹਾਂ ਦਾ ਬੱਚਾ ਘਰ ਦੇ ਬਾਹਰ ਖੇਡ ਰਿਹਾ ਸੀ ਤਾਂ ਸਾਨੂੰ ਪਤਾ ਨਹੀਂ ਲੱਗ ਬੱਚੇ ਦੇ ਪਰਿਵਾਰ ਨੇ ਪੁਲਿਸ ਦਾ ਅਤੇ ਸਮਾਜ ਸੇਵੀ ਅਮਨਦੀਪ ਗੋਲਡੀ ਦਾ ਧੰਨਵਾਦ ਕੀਤਾ।