ਫਿੱਟਬਿੱਟ ਨੇ ਫਿੱਟਬਿੱਟ ਵਰਸਾ ਦੀ ਉਪਲਬਧਤਾ ਦਾ ਐਲਾਨ ਕੀਤਾ

0
355

ਚੰਡੀਗੜ : ਫਿੱਟਬਿੱਟ, ਇੰਕ. (ਐਨ. ਵਾਈ. ਐਸ. ਈ. ਫਿੱਟ), ਪ੍ਰਮੁੱਖ ਵਿਸ਼ਵ ਪੱਧਰੀ ਵੀਅਰਏਬਲ ਬਰਾਂਡ ਦੇ ਅੱਜ 19,999/- ਰੁਪਏ ਦੀ ਕੀਮਤ ਉੱਤੇ ਆਪਣੀ ਸਭ ਤੋਂ ਹਲਕੀ ਸਮਾਰਟਵਾਚ ਫਿੱਟਬਿੱਟ ਵਰਸਾ ਦੇ  ਦਾ ਐਲਾਨ ਕੀਤਾ। ਭਾਰਤ ਦੇ ਪ੍ਰਮੁੱਖ ਰਿਟੇਲਰਾਂ ਅਤੇ ਆਨਲਾਇਨ ਸਟੋਰਾਂ ਉੱਤੇ Àਪਲਭਧ ਵਰਸਾ ਵਿਚ ਇਕ ਆਧੁਨਿਕ ਡਿਜ਼ਾਈਨ, ਸਿਹਤ ਅਤੇ ਫਿਟਨੈਸ ਸੰਬੰਧੀ ਆਧੁਨਿਕ ਵਿਸ਼ੇਸ਼ਤਾਵਾਂ, 4+ ਦਿਨ ਦੀ ਬੈਟਰੀ ਲਾਇਫ, ਅਜਿਹੀਆਂ ਸਮਾਰਟ ਵਿਸ਼ੇਸ਼ਤਾਵਾਂ ਮੌਜੂਦ ਹਨ, ਜਿਨ੍ਹਾਂ ਦੀ ਲੋਕਾਂ ਨੂੰ ਸਭ ਤੋਂ ਜ਼ਿਆਦਾ ਅਤੇ ਕਰਾਸ ਪਲੇਟਫਾਰਮ ਯੋਗਤਾ ਵਿੱਚ ਲੋੜ ਹੁੰਦੀ ਹੈ ਅਤੇ ਇਹ ਸਭ ਇੱਕ ਬਹੁਤ ਹੀ ਆਕਰਸ਼ਕ ਕੀਮਤ ਉੱਤੇ ਉਪਲਬਧ ਹੈ। “ਸੰਸਾਰ ਭਰ ਦੇ ਉਪਭੋਗਤਾਵਾਂ ਨੂੰ ਵਰਸਾ ਦਾ ਅਨੁਭਵ ਪ੍ਰਦਾਨ ਕਰਨ ਦੀ ਸਾਨੂੰ ਬਹੁਤ ਖੁਸ਼ੀ ਹੈ। ਵਰਸਾ ਸਾਰਿਆਂ ਲਈ ਇਕ ਸੁੰਦਰ ਤੌਰ ‘ਤੇ ਤਿਆਰ ਕੀਤੀ ਗਈ ਸਮਾਰਟਵਾਚ ਹੈ ਜਿਸ ਵਿਚ ਆਧੁਨਿਕ ਸਿਹਤ ਅਤੇ ਫਿੱਟਨੈਸ ਵਿਸ਼ੇਸ਼ਤਾਵਾਂ, ਸਾਡੇ ਵੱਡੇ ਗਲੋਬਲ ਸੋਸ਼ਲ ਨੈਟਵਰਕ ਤੱਕ ਦੀ ਪਹੁੰਚ ਅਤੇ ਅਜਿਹੀਆਂ ਵਿਸ਼ੇਸ਼ਤਾਵਾਂ ਮੌਜੂਦ ਹਨ ਜਿਹਨਾਂ ਦੀ ਕਿਫਾਇਤੀ ਕੀਮਤ ਉੱਤੇ ਉਪਭੋਗਤਾਵਾਂ ਨੂੰ ਵਧੇਰੇ ਲੋੜ ਹੁੰਦੀ ਹੈ।” ਫਿੱਟਬਿੱਟ ਦੇ ਸਹਿ-ਸਥਾਪਕ ਅਤੇ ਸੀ.ਈ.ਓ ਜੇਮਸ ਪਾਰਕ ਨੇ ਕਿਹਾ। “ਅਸੀਂ ਯਕੀਨ ਕਰਦੇ ਹਾਂ ਕਿ ਵਰਸਾ ਇੱਕ ਅਜਿਹੀ ਸਮਾਰਟ ਵਾਚ ਹੈ ਜੋ ਸਾਰਿਆਂ ਨੂੰ ਪਸੰਦ ਆਵੇਗੀ, ਨਵੇਂ ਉਪਭੋਗਤਾਵਾਂ ਨੂੰ ਆਕਰਸ਼ਿਤ ਕਰੇਗੀ ਅਤੇ ਸਾਨੂੰ ਇਸ ਵਿਕਸਿਤ ਹੋ ਰਹੀ ਵੀਅਰਏਬਲ ਸ਼੍ਰੇਣੀ ਵਿੱਚ ਪਹਿਲਾਂ ਨਾ ਸ਼ਾਮਿਲ ਕੀਤੇ ਗਏ? ਉਪਭੋਗਤਾਵਾਂ ਨੂੰ ਆਪਣੇ ਨਾਲ ਸ਼ਾਮਿਲ ਕਰਨ ਦੇ ਯੋਗ ਬਣਾਏਗੀ।”

LEAVE A REPLY

Please enter your comment!
Please enter your name here