ਖਸਤਾ ਹਾਲਤ ਚ 10 ਲੱਖ ਤੋਂ ਵੱਧ ਪੁਲ, ਬਣੇ ਨੇ ਲੋਕਾਂ ਦੀ ਜਾਨ ਦੇ ਦੁਸ਼ਮਣ

0
301

ਰੋਮ : ਇਟਲੀ ਦੇ ਉੱਤਰੀ ਬੰਦਰਗਾਹ ਸ਼ਹਿਰ ਗੇਨੋਆ ਵਿਚ ਬੀਤੀ 14 ਅਗਸਤ ਨੂੰ 60 ਦਹਾਕੇ ਪੁਰਾਣਾ 1128 ਮੀਟਰ ਪੁਲ ਤੇਜ਼ ਮੀਂਹ ਕਾਰਨ ਢਹਿ-ਢੇਰੀ ਹੋ ਗਿਆ, ਜਿਸ ਕਾਰਨ ਸਮੁੱਚਾ ਪ੍ਰਸ਼ਾਸਨਿਕ ਢਾਂਚਾ ਲੜਖੜਾ ਗਿਆ ਹੈ। ਇਸ ਹਾਦਸੇ ਵਿਚ ਜਿੱਥੇ 43 ਲੋਕ ਦਰਦਨਾਕ ਮੌਤ ਦਾ ਸ਼ਿਕਾਰ ਹੋਏ, ਉੱਥੇ ਹੀ ਸੈਂਕੜੇ ਲੋਕ ਬੇਘਰ ਵੀ ਹੋ ਗਏ। ਇਸ ਹਾਦਸੇ ਮਗਰੋਂ ਇਟਲੀ ਵਿਚ ਕਈ ਅਜਿਹੇ ਪੁਰਾਣੇ ਪੁਲ ਹਨ, ਜਿਨ੍ਹਾਂ ਦੀ ਖਸਤਾ ਹਾਲਤ ਇਟਲੀ ਵਿਚ ਰਹਿੰਦੇ ਲੋਕਾਂ ਲਈ ਕਦੇ ਵੀ ਅਣਹੋਣੀ ਬਣ ਸਕਦੀ ਹੈ। ਇਟਲੀ ਵਿਚ ਬਣੇ ਪੁਲਾਂ ਸਬੰਧੀ ਮਾਹਰਾਂ ਦਾ ਕਹਿਣਾ ਹੈ ਕਿ ਆਜ਼ਾਦੀ ਦੀ ਲੜਾਈ ਮਗਰੋਂ ਕੰਕਰੀਟ ਤੋਂ ਇਟਲੀ ਭਰ ਵਿਚ ਬਣੇ ਪੁਲਾਂ ਲਈ ਆਉਣ ਵਾਲੇ 20 ਸਾਲ ਬਹੁਤ ਹੀ ਮਹੱਤਵਪੂਰਨ ਹਨ।
ਗੇਨੋਆ ਚ ਤੇਜ਼ ਮੀਂਹ ਕਾਰਨ ਹੀ ਢਹਿ-ਢੇਰੀ ਹੋਣ ਵਾਲਾ ਪੁਲ ਕੰਕਰੀਟ ਤੋਂ ਬਣਿਆ ਸੀ। ਹੁਣ ਵੀ ਅਜਿਹਾ ਖਤਰਾ ਬਣਿਆ ਹੋਇਆ ਹੈ, ਕਿਉਂਕਿ ਕੰਕਰੀਟ ਤੋਂ ਬਣੇ ਇਟਲੀ ਦੇ 10 ਲੱਖ ਤੋਂ ਵਧੇਰੇ ਪੁਲ ਖਸਤਾ ਹਾਲਤ ਵਿਚ ਹਨ, ਜੋ ਸ਼ੱਕ ਦੇ ਘੇਰੇ ਵਿਚ ਹਨ ਕਿ ਕਦੋਂ ਡਿੱਗ ਜਾਣ। ਇਟਲੀ ਦੀ ਮੀਡੀਆ ਨੇ ਇਸ ਮਾਮਲੇ ਉੱਪਰ ਚਾਨਣਾ ਪਾਉਂਦਿਆਂ ਜਾਣਕਾਰੀ ਦਿੱਤੀ ਹੈ ਕਿ ਇਟਲੀ ਵਿਚ 300 ਅਜਿਹੇ ਪੁਲ ਹਨ, ਜਿਨ੍ਹਾਂ ਨੂੰ ਖਸਤਾ ਹਾਲਤ ਕਾਰਨ ਢਾਹਿਆ ਜਾ ਸਕਦਾ ਹੈ ਪਰ ਕੁਝ ਮਾਹਰਾਂ ਮੁਤਾਬਕ ਇਟਲੀ ਚ ਖਸਤਾ ਹਾਲਤ ਦੇ ਪੁਲਾਂ ਦੀ ਗਿਣਤੀ ਇਸ ਤੋਂ ਕੀਤੇ ਵਧੇਰੇ ਹੈ। ਹੁਣ ਇਹ ਗੱਲ ਭਵਿੱਖ ਹੀ ਤੈਅ ਕਰੇਗਾ ਕਿ ਇਟਲੀ ਦੀ ਸਰਕਾਰ ਇਨ੍ਹਾਂ ਪੁਲਾਂ ਨੂੰ ਤੋੜਵਾਂ ਕੇ ਸਟੀਲ ਦੇ ਬਣਾਉਂਦੀ ਹੈ ਜਾਂ ਫਿਰ ਮੁਰੰਮਤ ਕਰਕੇ ਹੀ ਕੰਮ ਚਲਾਉਂਦੀ ਹੈ ਪਰ ਇਕ ਗੱਲ ਸਪੱਸ਼ਟ ਹੈ ਕਿ ਇਟਲੀ ਭਰ ਚ ਖਸਤਾ ਹਾਲਤ ਦੇ ਇਨ੍ਹਾਂ ਪੁਲਾਂ ਉੱਪਰੋਂ ਲੰਘਣਾ ਕਦੇ ਵੀ ਲੋਕਾਂ ਲਈ ਵੱਡੀ ਮੁਸੀਬਤ ਬਣ ਸਕਦਾ ਹੈ।

LEAVE A REPLY

Please enter your comment!
Please enter your name here