ਆਪਣੇ ਹੀ ਉਚ ਫੌਜੀ ਅਧਿਕਾਰੀ ‘ਤੇ ਗੋਲੀਆਂ ਚਲਵਾਈਆਂ ਕਿਮ ਜੋਂਗ ਨੇ

0
244

ਸਿਓਲ— ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਆਪਣੇ ਇਕ ਉੱਚ ਫੌਜੀ ਅਧਿਕਾਰੀ ‘ਤੇ ਸ਼ਰੇਆਮ 90 ਗੋਲੀਆਂ ਚਲਵਾਈਆਂ ਅਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।। ਕਿਮ ਨੇ ਇਸ ਦੀ ਜ਼ਿੰਮੇਵਾਰੀ 9 ਲੋਕਾਂ ਨੂੰ ਸੌਂਪੀ, ਜਿਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਲੈਫਟੀਨੈਂਟ ਜਨਰਲ ਹਿਯੋਂਗ ਜੂ ਸੋਂਗ ‘ਤੇ ਜਵਾਨਾਂ ਨੂੰ ਤੈਅ ਸਰਹੱਦ ‘ਤੇ ਵਧੇਰੇ ਖਾਣਾ ਅਤੇ ਬਾਲਣ ਵੰਡਣ ਦੇ ਦੋਸ਼ ਲੱਗੇ ਸਨ।
ਪਿਛਲੇ ਦਿਨੀਂ ਉਨ੍ਹਾਂ ਨੂੰ ਅਧਿਕਾਰਾਂ ਦੀ ਗਲਤ ਵਰਤੋਂ ਕਰਨ ਅਤੇ ਦੇਸ਼ ਧ੍ਰੋਹ ਦਾ ਦੋਸ਼ੀ ਠਹਿਰਾਇਆ ਗਿਆ ਸੀ। ਅਜਿਹਾ ਪਹਿਲੀ ਵਾਰ ਨਹੀਂ ਹੋਇਆ ਕਿ ਕਿਮ ਨੇ ਕਿਸੇ ਨੂੰ ਛੋਟੀ ਜਿਹੀ ਗੱਲ ‘ਤੇ ਸਜ਼ਾ ਸੁਣਾਈ ਹੋਵੇ, ਇਸ ਤੋਂ ਪਹਿਲਾਂ ਵੀ ਕਿਮ ਬੈਠਕ ‘ਚ ਝਪਕੀ ਲੈਣ ‘ਤੇ ਆਪਣੇ ਰੱਖਿਆ ਮੁਖੀ ਹਿਯੋਂਗ ਨੂੰ ਮਰਵਾ ਚੁੱਕੇ ਹਨ।
ਅਖਬਾਰ ਦੀ ਰਿਪੋਰਟ ਮੁਤਾਬਕ ਫੌਜੀ ਅਧਿਕਾਰੀ ਹਿਯੋਂਗ ਨੂੰ ਰਾਜਧਾਨੀ ਪਿਯੋਂਗਯੋਂਗ ਸਥਿਤ ਮਿਲਟਰੀ ਅਕਾਦਮੀ ‘ਚ ਸਜ਼ਾ-ਏ-ਮੌਤ ਦੇ ਦਿੱਤੀ ਗਈ। ਹਿਯੋਂਗ ਨੇ 10 ਅਪ੍ਰੈਲ ਨੂੰ ਇਕ ਸੈਟੇਲਾਈਟ ਲਾਂਚਿੰਗ ਸਟੇਸ਼ਨ ਦਾ ਨਿਰੀਖਣ ਕੀਤਾ ਸੀ, ਜਿੱਥੇ ਜਵਾਨਾਂ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਹੁਣ ਪ੍ਰਮਾਣੂ ਹਥਿਆਰ ਅਤੇ ਰਾਕਟ ਬਣਾਉਣ ਲਈ ਅਸੀਂ ਹੋਰ ਭੁੱਖੇ ਨਹੀਂ ਰਹਿ ਸਕਦੇ।। ਤਦ ਫੌਜ ਦੇ ਇਸ ਅਧਿਕਾਰੀ ਨੇ ਜਵਾਨਾਂ ਦੇ ਪਰਿਵਾਰਾਂ ਲਈ ਜ਼ਿਆਦਾ ਚਾਵਲ ਅਤੇ ਬਾਲਣ ਵੰਡਣ ਦਾ ਹੁਕਮ ਦਿੱਤਾ ਸੀ। ਉੱਤਰੀ ਕੋਰੀਆਈ ਨੇਤਾ ਨੂੰ ਹਿਯੋਂਗ ਦੀ ਇਹ ਗੱਲ ਚੰਗੀ ਨਾ ਲੱਗੀ, ਜਿਸ ਦੇ ਬਾਅਦ ਕਿਮ ਦੇ ਹੁਕਮ ‘ਤੇ ਹਿਯੋਂਗ ਨੂੰ ਸਜ਼ਾ ਦਿੱਤੀ ਗਈ।

LEAVE A REPLY

Please enter your comment!
Please enter your name here