ਆਈਫੋਨ ਐਕਸ ਨੂੰ ਪਿੱਛੇ ਛੱਡ ਦੇਵੇਗਾ ਐਚ. ਟੀ. ਸੀ. ਦਾ ਇਹ ਨਵਾਂ ਸਮਾਰਟਫੋਨ

0
361

ਜਲੰਧਰ-ਇਸ ਸਾਲ ਦਾ ਮਈ ਮਹੀਨਾ ਸਮਾਰਟਫੋਨਜ਼ ਨੂੰ ਲੈ ਕੇ ਕਾਫੀ ਖਾਸ ਹੋਣ ਵਾਲਾ ਹੈ, ਕਿਉਂਕਿ ਇਸ ਮਹੀਨੇ ਕਈ ਵੱਡੇ-ਵੱਡੇ ਫਲੈਗਸ਼ਿਪ ਸਮਾਰਟਫੋਨਜ਼ ਲਾਂਚ ਹੋਣ ਵਾਲੇ ਹਨ।। ਵਿਸ਼ਵ ਦੀ ਮਸ਼ਹੂਰ ਮੋਬਾਇਲ ਕੰਪਨੀਆਂ ਵਨਪਲਸ ਅਤੇ ਹੋਨਰ ਵੀ ਆਪਣੇ ਨਵੇਂ ਫਲੈਗਸ਼ਿਪ ਸਮਾਰਟਫੋਨਜ਼ ਨੂੰ ਇਸੇ ਮਹੀਨੇ ਲਾਂਚ ਕਰਣ ਵਾਲੀਆਂ ਹਨ ਪਰ ਹੁਣ ਇਸ ਲਿਸਟ ‘ਚ ਐੈੱਚ. ਟੀ. ਸੀ. ਕੰਪਨੀ ਵੀ ਸ਼ਾਮਿਲ ਹੋਣ ਜਾ ਰਹੀ ਹੈ।
ਐੱਚ. ਟੀ. ਸੀ. ਦਾ ਇਹ ਨਵਾਂ ਸਮਾਰਟਫੋਨ ਡਿਜ਼ਾਈਨ ਅਤੇ ਪਰਫਾਰਮੇਨਸ ‘ਚ ਐਪਲ ਆਈਫੋਨ ਐਕਸ ਨੂੰ ਵੀ ਪਿੱਛੇ ਛੱਡ ਦੇਵੇਗਾ। ਪਰ ਅੱਜ ਐੈੱਚ. ਟੀ. ਸੀ. ਨੇ ਆਪਣੇ ਇਸ ਫਲੈਗਸ਼ਿਪ ਫੋਨ ਦੀ ਲਾਂਚ ਡੇਟ ਤੋਂ ਪਰਦਾ ਚੁੱਕ ਦਿੱਤਾ ਹੈ।। ਐੈੱਚ. ਟੀ. ਸੀ. ਨੇ ਆਪਣੇ ਆਫੀਸ਼ਿਅਲ ਟਵਿੱਟਰ ਹੈਂਡਲ ਦੇ ਰਾਹੀਂ ਇਕ ਈਮੇਜ ਪੋਸਟ ਸ਼ੇਅਰ ਕੀਤੀ ਹੈ, ਜਿਸ ‘ਚ 23.05.2018 ਤਾਰੀਕ ਲਿੱਖੀ ਗਈ ਹੈ। ਇਸ ਈਮੇਜ਼ ਦੇ ਨਾਲ ਹੀ ‘ਕਮਿੰਗ ਸੂਨ. ਏ ਫੋਨ ਡੈਟ ਇਜ਼ ਮੋਰ ਦੈਨ ਦ ਬਰਾਬਰ ਆਫ ਇਟਜ ਸਪੈਕਸ’ ਲਿੱਖਿਆ ਗਿਆ ਹੈ। ਕੰਪਨੀ ਨੇ ਹਾਲਾਂਕਿ ਆਪਣੀ ਪੋਸਟ ‘ਚ ਕਿਤੇ ਵੀ ਫੋਨ ਦੇ ਨਾਂ ਦਾ ਜ਼ਿਕਰ ਨਹੀਂ ਕੀਤਾ ਹੈ ਪਰ ਈਮੇਜ ਪੋਸਟ ਵੇਖ ਕੇ ਮੰਨਿਆ ਜਾ ਰਿਹਾ ਹੈ ਕਿ ਇਹ ਫੋਨ ਕੰਪਨੀ ਦਾ ਅਗਲੀ ਫਲੈਗਸ਼ਿਪ ਡਿਵਾਈਸ ਐੱਚ. ਟੀ. ਸੀ. ਯੂ12 ਹੋਵੇਗਾ।

LEAVE A REPLY

Please enter your comment!
Please enter your name here